ਸਤਿ ਸ਼੍ਰੀ ਅਕਾਲ 🙏
ਸਾਡਾ ਅੱਜ ਦਾ ਵਿਸ਼ਾ ਸੁੰਦਰਤਾ ਤੇ ਅਧਾਰਿਤ ਹੈ ਅਸਲ ਵਿੱਚ ਸੁੰਦਰਤਾ ਦੇ ਅਰਥ ਕੀ ਹਨ ਅਤੇ ਅਜੌਕ ਸਮਾਜ ਵਿੱਚ ਸੁੰਦਰਤਾ ਦੇ ਅਰਥ ਕੀ ਸਮਝੇ ਜਾਂਦੇ ਹਨ! ਸੁੰਦਰਤਾ ਕਿਹਨੂੰ ਕਹਿੰਦੇ ਹਨ ਇਹ ਕਿ ਹੈ ਅਤੇ ਸੁਹੱਪਣ ਅਸਲ ਵਿੱਚ ਕੀ ਹੁੰਦਾ ਹੈ ਇਹ ਸਭ ਸਵਾਲ ਸਹਿਜੇ ਹੀ ਮੇਰੇ ਦਿਮਾਗ਼ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਕੋਈ ਸੰਤੁਸ਼ਟੀ ਭਰਿਆ ਹੁੰਗਾਰਾਂ ਮੇਰੇ ਅੰਤਰਮਨ ਵਿਚੋਂ ਨਹੀਂ ਭਰਿਆ ਜਾਂਦਾ! ਸਾਡੇ ਸੱਭਿਆਚਾਰ ਵਿੱਚ ਸੁੰਦਰਤਾ ਸ਼ਬਦ ਨੂੰ ਉੱਚੇ ਹੱਦ ਦਾ ਦਰਜਾ ਅਤੇ ਖਾਸ ਰੁੱਤਬਾ ਹਾਸਿਲ ਹੈ ਸਾਡੇ ਸੱਭਿਆਚਾਰ ਵਿੱਚ ਸੁੰਦਰਤਾ ਨੂੰ ਮਹਤੱਵ ਦਿੱਤਾ ਗਿਆ ਹੈ ਪਰ ਇਸਦਾ ਇਹ ਮਤਲਬ ਬਿਲਕੁਲ ਨਹੀਂ ਕਿ ਗੁਣਾਂ ਨੂੰ ਛਿੱਕੇ ਟੰਗ ਕੇ ਸੋਹਣੀ ਮੁਟਿਆਰ ਦੀ ਸੁੰਦਰਤਾ ਦੇ ਕਸੀਦ ਘੜੇ ਹੋਣ! ਜੇਕਰ ਵਿਆਹ ਲਈ ਮੁੰਡਾ- ਕੁੜੀ ਵੀ ਵੇਖਣ ਜਾਂਦੇ ਸਨ ਤੇ ਉਸਦੇ ਉੱਠਣੀ- ਬੈਠਣੀ, ਚਾਲ- ਢਾਲ, ਘਰ- ਪਰਿਵਾਰ, ਬੋਲ- ਚਾਲ ਆਦਿ ਤੇ ਵੀ ਝਾਤ ਮਾਰੀ ਜਾਂਦੀ ਸੀ! ਇਸ ਸਾਰੇ ਵਰਤਾਰੇ ਵਿੱਚ ਭਾਵੇਂ ਸੁੰਦਰਤਾ ਮਹਤੱਵ ਰੱਖਦੀ ਸੀ ਪਰ ਕੁੜੀ ਦੇ ਗੁਣਾਂ ਅਤੇ ਕੰਮ- ਕਾਜ ਨੂੰ ਪਹਿਲੇ ਰੱਖਿਆ ਜਾਂਦਾ ਸੀ! ਮੰਨਿਆ ਕਿ ਸੋਹਣਾ ਕਹਾਉਣਾ ਸਭ ਦੇ ਚਿਹਰਿਆਂ ਤੇ ਰੌਣਕ ਲਿਆ ਦਿੰਦਾ ਹੈ ਪਰ ਅੰਦਰਲੀ ਸੁੰਦਰਤਾ ਨੂੰ ਤਵਜੋ ਦੇਣਾ ਵਧ ਮਹਤੱਵ ਰੱਖਦਾ ਹੈ!
ਪੱਛਮੀ ਸੁੰਦਰਤਾ ਦੇ ਅਰਥ:-
ਸਾਡੇ ਪੂਰਬੀ ਸੱਭਿਆਚਾਰ ਵਿੱਚ ਔਰਤ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਸੁੰਦਰਤਾ ਦੇ ਅਰਥ ਉਸਦੇ ਕੰਮ- ਕਾਜ, ਗੁਣਾਂ ਅਤੇ ਸੁਹੱਪਣ ਤੋ ਮਨੇਂ ਜਾਂਦੇ ਸਨ! ਪਰ ਅੰਗਰੇਜ ਕਾਹਦੇ ਗਏ ਆਪਣੀ ਛਾਪ ਦਾ ਪ੍ਰਭਾਵ ਬਹੁਤ ਡੂੰਘਾਈ ਨਾਲ ਛੱਡ ਗਏ! ਪੂਰਬੀ ਸਭਿਆਚਾਰ ਦੇ ਸਦੀਆਂ ਪੁਰਾਣੇ ਪਿੱਤਲ ਦੇ ਭਾਂਡਿਆਂ ਉਤੇ ਸਟੀਲ ਦੀ ਪਾਣ ਚੜਾਉਣ ਵਿੱਚ ਕਾਮਯਾਬ ਹੋ ਗਏ ਤਾਂ ਕਿ ਮਨਇੱਛਤ ਨਤੀਜ਼
ਪ੍ਰਾਪਤ ਕੀਤੇ ਜਾ ਸਕਣ! ਪੱਛਮੀ ਸਭਿਆਚਾਰ ਦੀ ਨਿੱਘਰੀ ਹੋਈ ਮੁੱਖਧਾਰਾ ਦਾ ਮੱਕਸਦ ' ਖਾਓ, ਪੀਓ ਅਤੇ ਐਸ਼ ਕਰੋ' ਹੈ! ਮਨੁੱਖਾ ਵਿਚੋਂ ਵਿਸੇਸ਼ ਕਰਕੇ ਮਰਦਾਂ ਦੇ ਜੀਵਨ ਦਾ ਧੁਰਾ ਔਰਤ, ਸ਼ਰਾਬ ਅਤੇ ਪੈਸੇ ਦੇ ਆਲੇ- ਦੁਆਲੇ ਹੀ ਘੁੰਮਦਾ ਰਹਿੰਦਾ ਹੈ! ਪੱਛਮੀ ਸਮਾਜ ਵਿੱਚ ਔਰਤ ਨੂੰ ਮਾਨਣ ਅਤੇ ਭੋਗਣ ਦੀ ਵਸਤੂ ਮਾਤਰ ਸਮਝਿਆ ਜਾਂਦਾ ਹੈ! ਉਸ ਦੀ ਕਲਪਨਾ ਦਿਲਕਸ਼ ਖਿਡੌਣੇ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਜਿਸ ਨਾਲ ਜਦ ਤਕ ਮਨ ਨਹੀਂ ਭਰਦਾ ਜੀ ਭਰ ਕੇ ਖੇਡਿਆ ਜਾਂਦਾ ਹੈ! ਉਸ ਸਮਾਜ ਵਿੱਚ ਔਰਤ ਨੂੰ ਸਰੀਰਕ ਸੁੰਦਰਤਾ ਦਾ ਕੇਂਦਰ- ਬਿੰਦੂ ਸਮਝਿਆ ਜਾਂਦਾ ਹੈ!
ਪੂਰਬੀ ਸੁੰਦਰਤਾ ਦੇ ਅਰਥ:-
ਪੂਰਬੀ ਸੱਭਿਆਚਾਰ ਵਿੱਚ ਔਰਤ ਨੂੰ ਸਤਿਕਾਰਿਆ ਜਾਂਦਾ ਹੈ ਉਸਦੀ ਇਜੱਤ ਕੀਤੀ ਜਾਂਦੀ ਹੈ! ਇਸ ਸੱਭਿਆਚਾਰ ਵਿੱਚ ਹਰ ਬੇਗਾਨੀ ਔਰਤ ਨੂੰ ਉਮਰ ਦੇ ਹਿਸਾਬ ਨਾਲ ਧੀ, ਭੈਣ ਅਤੇ ਬੇਬੇ ਦਾ ਦਰਜਾ ਦਿੱਤਾ ਜਾਂਦਾ ਹੈ! ਪਰ ਇਸ ਨੂੰ ਪੱਛਮੀ ਸੱਭਿਆਚਾਰ ਨੇ ਖੋਰਾ ਲਾ ਦਿੱਤਾ ਹੈ! ਸਾਡੇ ਸਮਾਜ ਵਿੱਚ ਜੱਗ- ਜਣਨੀ ਦੇ ਰੂਪ ਵਿੱਚ ਔਰਤ ਨੂੰ ਉੱਚਾ ਥਾਂ ਪ੍ਰਾਪਤ ਹੈ! ਸਰੀਰਕ ਸੁੰਦਰਤਾ ਦੀ ਬਜਾਇ ' ਚੰਗੇ- ਘਰਾਣੇ' ਨੂੰ ਮਹਤੱਵ ਦਿੱਤਾ ਜਾਂਦਾ ਸੀ ਭਾਵ ਚੰਗੇ ਗੁਣਾਂ ਅਤੇ ਨੇਕ ਕੰਮ-ਕਾਜ ਨੂੰ ਦੇਖਿਆ ਜਾਂਦਾ ਸੀ! ਪਰ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਇਹ ਸਭ ਗੁਣ ਮੂਕ ਬਣ ਕੇ ਰਹਿ ਗਏ ਹਨ! ਹੁਣ ਸਾਡੀ ਸੱਭਿਅਤਾ ਵਿੱਚ ਔਰਤ ਦਾ ਦਰਜਾ ਪਹਿਲਾਂ ਵਰਗਾ ਨਹੀਂ ਰਿਹਾ! ਇਸ ਪੱਛਮੀ ਵਰਤਾਰੇ ਦਾ ਸਾਡੀ ਸੱਭਿਅਤਾ ਤੇ ਬਹੁਤ ਪ੍ਰਭਾਵ ਪਿਆ ਹੈ ਸਾਡੀ ਸੱਭਿਅਤਾ ਦਾ ਇਸ ਤੇ ਪ੍ਰਭਾਵ ਨਹੀਂ ਪਿਆ ਪਰ ਇਸ ਨੇ ਸਾਨੂੰ ਆਪਣੇ ਸਿਕੰਜੇ ਵਿੱਚ ਲੇ ਲਿਆ ਹੈ ਤੇ ਅਸੀਂ ਉੱਲਝ ਕੇ ਰਹਿ ਗਏ ਹਾਂ! ਅਸੀਂ ਇਸਦੇ ਤਾਨੇ- ਬਾਣੇ ਵਿੱਚ ਪੂਰੀ ਤਰ੍ਹਾਂ ਫੱਸ ਚੁੱਕੇ ਹਾਂ!
ਪੱਛਮੀ ਸੱਭਿਅਤਾ ਦਾ ਸਾਡੇ ਤੇ ਪ੍ਰਭਾਵ:-
ਇਸ ਸੱਭਿਅਤਾ ਨੇ ਸਾਡੇ ਤੇ ਬਹੁਤ ਆਪਣੇ ਰੰਗ ਨੂੰ ਪੂਰੀ ਤਰ੍ਹਾਂ ਮੱਡ਼ ਦਿੱਤਾ ਹੈ! ਔਰਤ ਨੂੰ ਟੀ. ਵੀ ਚੈਨਲਾਂ ਰਾਹੀਂ ਖੂਬਸੂਰਤ ਦਿਖਾਇਆ ਜਾਂਦਾ ਹੈ ਭਾਵ ਓਨਾਂ ਦੇ ਲਈ ਸੁੰਦਰ ਹੋਣਾ ਹੀ ਸੁੰਦਰਤਾ ਹੈ ਕਿਸੇ ਦਾ ਨੇਕ ਦਿਲ, ਗੁਣ, ਸੁੱਝ- ਬੁੱਝ ਅਤੇ ਚੰਗੇ ਕੰਮ ਕੋਈ ਖਾਸ ਮਾਇਨੇ ਨਹੀਂ ਰੱਖਦੇ ਇਹ ਸਾਰਾ ਪ੍ਰਭਾਵ ਪੱਛੋਂ ਦੀ ਹੀ ਦੇਣ ਹੈ! ਸੁੰਦਰਤਾ ਦੇ ਮੁਕਾਬਲਿਅਾਂ ਦੇ ਵਰਤਾਰੇ ਨੂੰ ਹੀ ਅਸੀਂ ਲੈ ਸਕਦੇ ਆਂ ਇਸ ਨੇ ਸਾਡੀ ਸੱਭਿਅਤਾ ਨੂੰ ਢੋਹ ਲਾਈ ਹੈ ਜਿਸ ਨੂੰ ਅਸੀਂ ਅਗਾਂਹਵਧੂ ਵਿਚਾਰਧਾਰ ਦੇ ਨਾਂ ਤੋਂ ਜਾਣਦੇ ਹਾਂ ਅਸਲ ਵਿੱਚ ਇਹ ਬੋਲ ਕੇ ਅਸੀਂ ਖੁੱਦ ਦੇ ਮੌਡਰਨ ਹੋਣ ਦੀ ਗਵਾਹੀ ਭਰਦੇ ਹਾਂ ਅਤੇ ਇਸ ਵਿੱਚ ਸਭ ਤੋਂ ਵਡਾ ਰੋਲ ਸਾਡੀ ਪ੍ਰੈਸ ਦਾ ਹੈ ਜੋ ਇਸ ਨੂੰ ਹੋਰ ਹਵਾ - ਪਾਣੀ ਦੇਕੇ ਦੌੜਾਈ ਰੱਖਦਾ ਹੈ! ਇਹਨਾਂ ਦੁਆਰਾ ਕੀਤੇ ਪ੍ਰਚਾਰ- ਪ੍ਰਸਾਰ ਦੀ ਚਕਾਚੌਂਧ ਨਾਲ ਗੁੰਮਰਾਹ ਹੋਇਆਂ ਸੈਕੜੇ ਕੁੜੀਆਂ ਸੁੰਦਰਤਾ ਦਾ ਤਾਜ ਆਪਣੇ ਸਿਰ ਪਹਿਨਣ ਦੀਆਂ ਮਾਰੀਆਂ ਘੱਟ- ਖੁਰਾਕ, ਬਣਾਵਟੀ ਸੁੰਦਰੀਕਰਨ ਅਤੇ ਘੱਟ ਕੱਪੜੇ ਪਾ ਕੇ ਜੱਜਾਂ ਦੀ ਨੁਮਾਇਸ਼ ਵਾਂਗ ਪੇਸ਼ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਕੁੱਛ ਮਿਲੇ ਨਾ ਮਿਲੇ ਟੀ. ਵੀ ਚੈਨਲ ਭਾਰੀ ਮੁਨਾਫ਼ਾ ਕਮਾ ਲੈਂਦੇ ਹਨ! ਕੁਲ ਮਿਲਾ ਕੇ ਇਸ ਵਿੱਚ ਸਰੀਰਕ ਸੁੰਦਰਤਾ ਨੂੰ ਹੀ ਮੁਕਾਬਲੇ ਦਾ ਅਧਾਰ ਬਣਾਇਆ ਜਾਂਦਾ ਹੈ ਅਤੇ ਅੰਦਰਲੀ ਸੁੰਦਰਤਾ ਕਿੱਤੇ ਪਿਛਾਂ ਸੁਟੀ ਪਈ ਹੁੰਦੀ ਹੈ ਕਿਸੇ ਕੋਨੇ ਵਿੱਚ! ਇਸ ਸਭ ਦਾ ਪ੍ਰਭਾਵ ਸਾਡੇ ਸੱਭਿਆਚਾਰ ਤੇ ਬਹੁਤ ਪੇ ਰਿਹਾ ਹੈ ਅਤੇ ਸਾਡੀਆਂ ਮੁਟਿਆਰਾਂ ਵੀ ਹੁਣ ਪੱਛੋਂ ਦਾ ਰੁਖ ਕਰ ਰਹੀਆਂ ਹਨ!
ਸਿੱਟਾ:-
ਸਾਨੂੰ ਆਪਣੀਆਂ ਮਹਾਨ ਕਦਰਾਂ- ਕੀਮਤਾਂ ਨੂੰ ਸਾਂਭਦੇ ਹੋਏ ਆਪਣੀ ਵਿਰਾਸਤ ਨੂੰ ਸੰਭਾਲਣ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ! ਸਾਨੂੰ ਇਸ ਗੱਲ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਸੁੰਦਰਤਾ ਇਕ ਪਲ ਦੀ ਦੇਖਣੀ ਨਹੀਂ ਹੁੰਦੀ ਸਗੋਂ ਇਹ ਤੇ ਬੁਢਾਪੇ ਤੱਕ ਝਲਕਦੀ ਰਹਿਣੀ ਚਾਹੀਦੀ ਹੈ! ਸਾਨੂੰ ਸਰੀਰਕ ਸੁੰਦਰਤਾ ਦੀ ਥਾਂ ਅੰਦਰਲੀ ਸੁੰਦਰਤਾ ਨੂੰ ਵਧੇਰੇ ਰੱਖਣਾ ਚਾਹੀਦਾ ਹੈ! ਕੁੜੀਆਂ ਨੂੰ ਸੁੰਦਰਤਾ ਵੱਲ ਧਿਆਨ ਦੇਣ ਤੋਂ ਵਧਕੇ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੀਦਾ ਹੈ ਪਰ ਸੁੰਦਰਤਾ ਝਲਕਾਂ ਮਾਰੇਗੀ! ਆਪਣੀ ਮਿਹਨਤ ਸਦਕਾ ਜੇਕਰ ਕੁੜੀ ਮੁਕਾਮ ਤੇ ਪਹੁੰਚਦੀ ਹੈ ਉਹ ਸੁੰਦਰਤਾ ਇਕ ਵਖਰਾ ਹੀ ਆਨੰਦ ਦਿੰਦੀ ਹੈ ਅਤੇ ਹੋਰਨਾਂ ਦੀ ਵੀ ਪ੍ਰੇਂਰਣਾ ਬਣਦੀ ਹੈ!
ਅੰਤ ਵਿੱਚ:-
ਆਓ ਸਾਰੇ ਰਲ ਮਿਲ ਸਮੁੱਚੀ ਨੌਜਵਾਨ ਪੀੜ੍ਹੀ ਨੂੰ ਪੱਛਮੀ ਸੱਭਿਆਚਾਰ ਦੇ ਨਿਘਾਰ ਤੋਂ ਬਚਾਉਣ ਅਤੇ ਜੀਵਨ ਦੇ ਵੱਖ- ਵੱਖ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰਨ ਲਈ ਰਾਹ ਪੱਧਰਾ ਕਰੀਏ ਅਤੇ ਉਨ੍ਹਾਂ ਨੂੰ ਆਪਣੇ ਸੱਭਿਆਚਾਰ ਦੀਆਂ ਕਦਰਾਂ- ਕੀਮਤਾਂ ਤੋਂ ਜਾਣੂ ਕਰਵਾਈਏ! ਇਸ ਤਰ੍ਹਾਂ ਅਸੀਂ ਪੱਛੋਂ ਦੀ ਚਣੌਤੀ ਦਾ ਡਟ ਕੇ ਟਾਕਰਾ ਕਰ ਸਕਾਂਗੇ ਅਤੇ ਆਪਣੀ ਆਉਣ ਵਾਲੀ ਪਨੀਰੀ ਨੂੰ ਸੇਧ ਦੇ ਸਕਾਂਗੇ! ਆਓ ਸਾਰੇ ਮਿਲ ਜੁਲ ਕੇ ਸਾਡੇ ਸੱਭਿਆਚਾਰ ਦੇ ਰਾਖੇ ਬਣ ਕੇ ਮੈਦਾਨ ਵਿੱਚ ਨਿਤਰੀਏ ਅਤੇ ਇਕ ਸੁੱਚਜੇ ਭਵਿੱਖ ਦੀ ਕਾਮਨਾ ਕਰੀਏ ਜੋਂ ਸਦੀਆਂ ਤੀਕ ਵਸਦਾ ਰਹੇ ਕਿਉਂਕਿ ਹਾਲੇ ਵੀ ਡੁੱਲ੍ਹੇ ਹੋਏ ਚੋਲਾਂ ਦਾ ਕੁਝ ਨਹੀਂ ਬਿਗੜਿਆ!
ਜੇਕਰ ਮੇਰੀ ਪੋਸਟ ਤੁਹਾਨੂੰ ਚੰਗੀ ਲਗੇ ਤੇ ਆਪਣੇ ਵਿਚਾਰ ਜਰੂਰ ਦਿਓ ਅਤੇ ਹੋਰ ਪੋਸਟਾਂ ਪੜ੍ਹ ਦੇ ਰਿਹੋ! ਮੇਰੇ ਬਲੌਗ ਤੇ ਪਧਾਰਨ ਲਈ ਮੈ ਤੁਹਾਡੀ ਸ਼ੁਕਰਗੁਜਾਰ ਹਾਂ! ਧੰਨਵਾਦ
Very nice g
ReplyDelete