Skip to main content

Featured

ਅੱਜ ਦੀ ਔਰਤ ਦੀ ਕਹਾਣੀ

ਸਤਿ ਸ਼੍ਰੀ ਅਕਾਲ 🙏    ਸਾਡਾ ਅੱਜ ਦਾ ਵਿਸ਼ਾ ਹੈ ਅੱਜ ਦੀ ਔਰਤ ਦੀ ਕਹਾਣੀ ਯਾਨਿ ਕਿ ਅਜੋਕੇ ਸਮੇਂ ਦੀ ਔਰਤ ਦੀ ਦਸ਼ਾ ਅਤੇ ਦਿਸ਼ਾ ਸੰਬਧੀ ਜਾਣਕਾਰੀ! ਅੱਜ ਦੇ ਸਮੇਂ ਵਿੱਚ ਔਰਤ ਅਤੇ ਮਰਦ ਦੀ ਬਰਾਬਰੀ ਦੀ ਸੁਰ ਤੇ ਉੱਚੀ ਹੈ ਪਰ ਅਸਲ ਵਿੱਚ ਮਰਦ ਇਹ ਹੱਕ ਔਰਤ ਨੂੰ ਦੇਣਾ ਨੀ ਚਾਉਂਦਾ! ਇਹ ਸਭ ਦਾ ਅੱਜ ਅਸੀਂ ਗੌਰ ਕਰਾਂਗੇ                             ਅੱਜ ਦੀ ਔਰਤ ਮਰਦ ਦੇ ਬਰਾਬਰ ਕੰਮ ਕਰਦੀ ਹੈ ਪਰ ਫੇਰ ਵੀ ਉਸ ਨੂੰ ਮਰਦ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਅਤੇ ਇਹ ਮਰਦ ਦੀ ਅਧੀਨਗੀ ਹੇਠ ਹੀ ਇਸ ਸੰਸਾਰ ਵਿੱਚ ਵਿਚਰਦੀ ਹੈ ਉਸ ਨੂੰ ਆਪਣੀਆਂ ਸਾਰੀਆਂ ਉਮੰਗਾਂ, ਚਾਅ, ਅਰਮਾਨ ਅਤੇ ਇੱਛਾਵਾਂ ਪੂਰੀਆਂ ਕਰਨ ਦਾ ਕੋਈ ਹੱਕ ਨਹੀਂ ਹੈ ਪਰ ਇਹ ਸਭ ਉਸਦੇ ਹੱਥ ਵਿੱਚ ਹੈ ਕਿ ਉਹ ਕਿਸਦੇ ਹੱਥ ਆਪਣੇ ਜੀਵਨ ਦੀ ਡੋਰ ਦਿੰਦੀ ਹੈ ਜੇਕਰ ਝਾਤ ਮਾਰੀ ਜਾਵੇ ਤੇ ਅਜੌਕੇ ਸਮੇਂ ਵਿੱਚ ਔਰਤ ਝਾਤ ਮਾਰੀ ਜਾਵੇ ਤੇ ਔਰਤ ਮਰਦ ਦੇ ਮੋਢੇ ਨਾਲ ਮੋਢਾ ਲਾ ਕੇ ਵਿਚਰ ਰਹੀ ਹੈ ਉਹ ਘਰ ਅਤੇ ਬਾਹਰ ਦੀ ਜਿੰਮੇਵਰੀ ਨੂੰ ਬਾਖੂਬੀ ਨਿਭਾਅ ਸਕਦੀਆਂ ਹਨ!                              ਨਿੱਤ ਅਖਵਾਰਾਂ ਔਰਤ ਦੇ ਜੁਲਮਾਂ ਦੀ ਦਾਸਤਾਂ ਨਾਲ ਭਰੀਆਂ ਰਹਿੰਦੀਆਂ ਹਨ ਕਦੇ ਬਲਾਤਕਾਰ ਦੀ ਸ਼ਿਕਾਰ ਹੋਈ 4-5 ਵਰ੍ਹ...

ਪੰਜਾਬੀ ਸੱਭਿਅਤਾ ਨੂੰ ਖਤਰਾ



ਮੇਰੇ ਵਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ 🙏 


ਸਾਡੀ ਸੱਭਿਅਤਾ ਵਿਸ਼ਵ ਪ੍ਰਸਿੱਧ ਸੱਭਿਅਤਾ ਹੈ ਪਰ ਵਰਤਮਾਨ ਵਿਚ ਜੇਕਰ ਦੇਖਿਆ ਜਾਵੇ ਤੇ ਇਸ ਵਿੱਚ ਬਹੁਤ ਬਦਲਾਵ ਆ ਗਏ ਹਨ ਜੇਕਰ ਕਹਿ ਦਿੱਤਾ ਜਾਵੇ ਕਿ ਇਹ ਖਤਮ ਹੋਣ ਦੀ ਕਗਾਰ ਤੇ ਖੜੀ ਹੈ ਤਾਂ ਕੋਈ ਵੱਡੀ ਗੱਲ ਨਹੀਂ ਹੈ! ਸਭ ਤੋਂ ਵਡਾ ਖਤਰਾ ਜੋ ਸਾਡੇ ਲਈ ਬਣਿਆ ਹੋਇਆ ਹੈ ਉਹ ਹੈ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਵਿਸਾਰ ਰਹੇ ਹਾਂ ਅਸੀਂ ਭੁੱਲ ਰਹੇ ਹਾਂ ਕਿ ਇਹ ਸਾਡੀ ਪਛਾਣ ਹੈ ! ਅਸੀਂ ਆਪਣੀ ਮਾਤ- ਭੂਮੀ ਨੂੰ ਵੀ ਮਾਨ ਨਹੀਂ ਬਖਸ਼ਦੇ ਸਗੋਂ ਅਸੀਂ ਬਾਹਰ ਦਾ ਰੁਖ ਕਰ ਲਿਆ ਹੈ ਤੇ ਓਥੋਂ ਦੇ ਬਣ ਕੇ ਰਹਿ ਗਏ ਹਾਂ ਅਤੇ ਪਛੋੱ ਦੀ ਸੱਭਿਅਤਾ ਨੂੰ ਹੀ ਅਪਣਾ ਲਿਆ ਹੈ! ਅਸੀਂ ਪੂਰਨ ਤੌਰ ਤੇ ਆਪਣੀ ਮਾਂ- ਬੋਲੀ, ਮਾਤ- ਭੂਮੀ, ਜੀਵਨ- ਸ਼ੈਲੀ ,ਕਦਰਾਂ ਕੀਮਤਾਂ ਅਤੇ ਪੰਜਾਬੀ ਸੱਭਿਆਚਾਰ ਨੂੰ ਖੁੰਝੇ ਲਾ ਚੁੱਕੇ ਹਾਂ! ਪਿਛਾਂਅ ਝਾਤ ਮਾਰੀ ਜਾਵੇ ਤੇ ਦੇਖਾਂਗੇ ਕਿ ਸਾਡੀ ਸੱਭਿਅਤਾ ਉਤੇ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦੀਆਂ ਸਿੱਖਿਆਵਾਂ ਦਾ ਅਸਰ ਪਿਆ ਹੋਇਆ ਹੈ ਉਨ੍ਹਾਂ ਨੇ ਮਨੁੱਖ ਨੂੰ ਉੱਚਾ ਆਚਰਣ ਰੱਖ ਕੇ ਜਿਊਣ ਦਾ ਢੰਗ , ਹੱਕ ਹਲਾਲ ਦੀ ਕਮਾਈ ਕਰਨ, ਔਰਤ ਦਾ ਸਤਿਕਾਰ ਕਰਨਾ, ਘਰ ਆਏ ਮਹਿਮਾਨਾਂ ਦਾ ਆਦਰ ਸਤਿਕਾਰ ਅਤੇ ਸਭ ਨਾਲ ਮਿਲ ਜੁਲ ਕੇ ਰਹਿਣਾ ਸਿਖਾਇਆ ਸੀ! ਇਹ ਸਾਰੇ ਸਾਡੇ ਸੱਭਿਆਚਾਰ ਦੇ ਵਿਸੇਸ਼ ਅੰਗ ਵੀ ਰਹੇ ਹਨ ਪਰ ਹੁਣ ਬਹੁਤ ਸਾਰੀਆਂ ਤਬਦੀਲੀਆਂ ਨੇ ਇਹਨਾਂ ਨੂੰ ਵਿਸਾਰ ਦਿੱਤਾ ਹੈ ਅਤੇ ਹੁਣ ਉਹ ਕਦਰਾਂ ਕੀਮਤਾਂ ਨਹੀਂ ਰਹਿਆ ਹਨ! ਹੁਣ ਅੰਨਦਾਤੇ ਖੁਦਕੁਸ਼ੀਆਂ ਕਰ ਰਹੇ ਹਨ, ਔਰਤ ਦਾ ਸਤਿਕਾਰ ਰੁਲ ਚੱਲਿਆ ਹੈ, ਭਰਾ ਹੀ ਭਰਾ ਦਾ ਦੁਸ਼ਮਣ ਬਣ ਬੈਠਾ ਹੈ, ਨਿੱਕੀਆਂ- ਨਿਕੀਆਂ ਕੰਜਕਾਂ ਦੇ ਬਲਾਤਕਾਰ ਹੋ ਰਹੇ ਹਨ ਅਤੇ ਇਥੋਂ ਤਕ ਹੀ ਨਹੀਂ ਉਨ੍ਹਾਂ ਦਾ ਕਤਲੇਆਮ ਵੀ ਹੋ ਰਿਹਾ ਹੈ! ਇਕ- ਤਰਫੇ ਪਿਆਰ ਵਿੱਚ ਪੈਕੇ ਮਨਚਲੇ ਆਸ਼ਕਾਂ ਦੁਆਰਾ ਕੁੜੀਆਂ ਤੇ ਤੇਜ਼ਾਬ ਪਾ ਦਿੱਤਾ ਜਾਂਦਾ ਹੈ ਤੇ ਰਾਹ ਚਲਦੇ ਬਾਕੀ ਲੋਕ ਪਾਸਾ ਵਟ ਕੇ ਲੰਘ ਜਾਂਦੇ ਹਨ ਜਾਂ ਫੇਰ ਨਵਾਂ ਰਵਾਜ਼ ਜੋ ਅੱਜਕਲ ਚੱਲਿਆ ਹੋਇਆ ਵੀਡਿਓ ਬਣੋਨ ਲੱਗ ਜਾਂਦੇ ਹਨ! ਗੀਤ- ਸੰਗੀਤ ਵੀ ਪਹਿਲਾਂ ਨਾਲੋ ਬਦਲ ਗਿਆ ਹੈ ਲੋਕਾਂ ਦੀ ਤਰ੍ਹਾਂ ਹੁਣ ਗੀਤਾਂ ਵਿੱਚ ਲੱਚਰਤਾ ਪਰੋਸੀ ਜਾ ਰਹੀ ਹੈ ਅਤੇ ਸਾਹਿਤਕਾਰਾਂ ਨੂੰ ਅਣਗੌਲਿਆ ਜਾ ਰਿਹਾ ਹੈ ਤੇ ਪੰਜਾਬੀ ਵਿੱਚ ਰਚੇ ਵਧੀਆ ਸਾਹਿਤ ਨੂੰ ਤਵੱਜੋ ਨਹੀਂ ਦਿੱਤੀ ਜਾਂਦੀ ਅਤੇ ਆਪਣੀ ਮਾਂ- ਬੋਲੀ ਨੂੰ ਤਿਲਾਂਜਲੀ ਦੇਣ ਵਾਲੇ ਵੀ ਤਿਆਰ ਬੈਠੇ ਹਨ! ਅਸੀਂ ਐਸੇ ਸੱਭਿਆਚਾਰ ਨੂੰ ਸੰਭਾਲ ਕੇ ਨਹੀਂ ਰੱਖ ਸਕਦੇ ਜੋ ਸਾਡੇ ਗੁਰੂਆਂ- ਪੀਰਾਂ ਦੀ ਦੇਣ ਹੈ! ਕਿਸਾਨਾਂ ਦੀਆਂ ਖੁਦਕੁਸ਼ੀਆਂ ਇਹੀ ਇਸ਼ਾਰਾ ਕਰਦੀਆਂ ਹਨ ਕਿ ਉਹ ਕਮਜ਼ੋਰ ਹੋ ਚੁੱਕੇ ਹਨ ਉਹ ਭੁੱਲ ਗਏ ਹਨ ਕਿ ਸਾਡੇ ਗੁਰੂਆਂ ਨੇ ਇਸ ਸਿੱਖੀ ਲਈ ਕਿੰਨੇ- ਕਿੰਨੇ ਜੁਲਮ ਸਹੇ ਸਨ ਅਤੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਸਨ ਤੇ ਅਸੀਂ ਏਨੀ ਛੇਤੀ ਹਾਰ ਕਿਵੇਂ ਮੰਨ ਲੈਂਦੇ ਆ! ਸਾਡਾ ਯੁਵਾ ਵਰਗ ਜੋ ਗੱਭਰੂ ਅਤੇ ਜੁਆਨ ਹੋਇਆ ਕਰਦਾ ਸੀ ਹਨ ਬੰਜਰ ਹੋ ਗਿਆ ਹੈ ਕਿਉਂਕਿ ਨਸ਼ਿਆਂ ਨੇ ਉਸ ਦੀ ਸੋਚਣ ਸਮਝਣ ਦੀ ਸ਼ਕ਼ਤੀ ਖੋ ਲਈ ਹੈ ਹੁਣ ਉਹ ਨਾ ਢੋਲੇ ਦੀਆਂ ਲਾਉਂਦਾ ਹੈ ਨਾ ਹੱਲ ਵਾਉਂਦਾ ਹੈ ਅਤੇ ਨਾ ਹੀ ਮਿਹਨਤ ਦੀ ਕਮਾਈ ਕਰਨ ਵਿੱਚ ਵਿਸ਼ਵਾਸ਼ ਰੱਖਦਾ ਹੈ! ਅਸਲ ਵਿੱਚ ਇਹ ਸਭ ਦੇ ਦੋਸ਼ੀ ਅਸੀਂ ਆਪ ਹਾਂ ਅਸੀਂ ਆਪਣੀਆਂ ਜੜ੍ਹਾਂ ਨੂੰ ਆਪਣੇ ਹੱਥੀਂ ਆਪ ਪੁੱਟ ਦਿੱਤਾ ਹੈ ਅਸੀਂ ਬਾਹਰ ਜਾਕੇ ਤੇ ਦਿਹਾੜੀ ਕਰ ਸਕਦ ਆ ਪਰ ਆਪਣੇ ਮੁਲਕ ਵਿੱਚ ਨਹੀਂ ਅਸੀਂ ਆਪਣੀ ਬੋਲੀ ਨੂੰ ਤਵੱਜੋ ਨਹੀਂ ਦੇ ਸਕਦੇ ਪਰ ਹੋਰਨਾਂ ਨੂੰ ਪੂਰੀ ਤਰਜੀਹ ਦਿਨੇ ਆ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਾ ਰਹੇ ਬਲਕਿ ਹੋਰਨਾਂ ਭਾਸ਼ਾਵਾਂ ਦਾ ਗਿਆਨ ਦੇ ਰਹੇ ਹਾਂ ਜਿਸ ਨਾਲ ਪੰਜਾਬੀ ਮਾਂ- ਬੋਲੀ ਸਾਥੋਂ ਦੂਰ ਹੁੰਦੀ ਜਾ ਰਹੀ ਹੈ! ਕਹਿਣ ਦਾ ਭਾਵ ਇਹ ਨਹੀਂ ਹੈ ਹੋਰ ਭਸਾਵਾਂ ਨਾ ਸਿੱਖੋ ਪਰ ਆਪਣੀ ਭਾਸ਼ਾ ਨੂੰ ਵੀ ਨਾਲ ਲੈਕੇ ਚਲੋ ਬੱਚੇ ਜੇਕਰ ਪੰਜਾਬੀ ਨਹੀਂ ਪੜ੍ਹਨਗੇ ਤਾਂ ਫੇਰ ਗੁਰਬਾਣੀ ਦਾ ਅਰਥ ਨਹੀਂ ਸਮਝ ਸਕਣਗੇ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਦਿਨੋ- ਦਿਨ ਦੂਰ ਹੁੰਦੇ ਜਾਣਗੇ ਜਿਸ ਨਾਲ ਉਹ ਗੁਆਚ ਜਾਣਗੇ ਕਿਉਂਕਿ ਸਾਡੀ ਭਾਸ਼ਾ ਹੀ ਸਾਡੀ ਪਛਾਣ ਹੈ ਅਤੇ ਜੇ ਪਛਾਣ ਹੀ ਨਾ ਰਹੀ ਤੇ ਬੰਦਾ ਕਿਸ ਕੰਮ ਦਾ! ਜੋ ਸੱਭਿਅਤਾਵਾਂ ਖਤਮ ਹੋ ਚੁੱਕੀਆਂ ਹਨ ਜਾਂ ਕਹਿ ਲਓ ਅਸੀਂ ਖਤਮ ਕਰ ਦਿੱਤੀਆਂ ਹਨ ਉਹ ਸਾਨੂੰ ਅਗਾਂਹ ਆਉਣ ਵਾਲੇ ਖਤਰਿਆਂ ਬਾਰੇ ਹੁੰਗਾਰਾ ਭਰ ਰਹੀਆਂ ਹਨ ਮੌਜੂਦਾ ਬਿਗੜੇ ਹਾਲਾਤ ਜੇ ਸਮੇਂ ਸਿਰ ਨਾ ਸੰਭਾਲੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੀ ਸੱਭਿਅਤਾ ਇਤਿਹਾਸ ਬਣ ਕੇ ਰਹਿ ਜਾਵੇਗੀ




ਹੁਣ ਇਕ ਸਵਾਲ ਆਪਣੇ ਆਪ ਨੂੰ ਪੁੱਛੋ ਕਿ ਹੁਣ ਕਿੰਨਾ ਕੁ ਪੰਜਾਬੀ ਸਾਹਿਤ ਰਚਿਆ ਜਾ ਰਿਹਾ ਹੈ ਤੇ ਕਿੰਨੇ ਕੂ ਪੰਜਾਬੀ ਪੰਜਾਬੀ ਭਾਸ਼ਾ ਪੜ੍ਹ ਸਕਦੇ ਹਨ ਕਿ ਤੁਹਾਡੇ ਬੱਚੇ ਪੰਜਾਬੀ ਪੜ੍ਹ ਲੈਂਦੇ ਹਨ ਜੇ ਨਹੀਂ ਤੇ ਕਿਉਂ??????








ਨੋਟ:- ਇਹ ਮੇਰੇ ਅਪਣੇ ਨਿਜੀ ਵਿਚਾਰ ਹਨ ਜੇਕਰ ਕਿਸੇ ਨੂੰ ਕੁੱਛ ਗਲਤ ਲਗਿਆ ਹੋਵੇ ਤੇ ਮਾਫ਼ ਕਰ ਦਿਓ 🙏




ਧੰਨਵਾਦ

Comments

Post a Comment

Popular Posts