ਸਤਿ ਸ਼੍ਰੀ ਅਕਾਲ 🙏
ਸਾਡਾ ਅੱਜ ਦਾ ਵਿਸ਼ਾ ਹੈ ਪਰਵਾਸੀ ਪੰਜਾਬੀ! ਪਰਵਾਸੀ ਪੰਜਾਬੀ ਪਰਵਾਸ ਹਢਾਂਉਂਦੇ ਹੋਏ ਆਪਣਿਆਂ ਤੋਂ ਦੂਰ ਭੂ- ਹੇਰਵੇ ਦੀ ਅੱਗ ਵਿੱਚ ਸੜ ਰਹੇ ਹੁੰਦੇ ਹੋਏ ਵੀ ਇਕ ਖੁਸ਼ਨੁਮਾ ਮਾਹੌਲ ਆਪਣੇ ਆਲੇ- ਦੁਆਲੇ ਕਾਇਮ ਕਰਨ ਵਿੱਚ ਕਾਮਯਾਬੀ ਹਾਸਿਲ ਕਰ ਲੈਂਦੇ ਹਨ! ਇਹ ਪਰਵਾਸੀ ਪੰਜਾਬੀ ਖੁਸ਼ੀਆਂ ਨੂੰ ਖਿੱਚਣ ਦੀ ਇਕ ਖਿੱਚ ਆਪਣੇ ਵਿੱਚ ਸੰਜੋਈ ਰੱਖਦੇ ਹਨ ਅਤੇ ਹਰ ਮਾਹੌਲ ਅਨੁਸਾਰ ਖੁਦ ਨੂੰ ਢਾਲ ਲੈਂਦੇ ਹਨ!
ਪਰਵਾਸ ਦਾ ਅਰਥ:-
ਪਰਵਾਸ ਦੋ ਸ਼ਬਦਾ ਦੇ ਸੁਮੇਲ ਨਾਲ ਬਣਿਆ ਹੈ ਪਰ + ਵਾਸ! ਪਰ' ਤੋਂ ਭਾਵ ਪਰਾਇਆ ਅਤੇ ਦੂਜਾ ਹੁੰਦਾ ਹੈ ਅਤੇ ਵਾਸ ਤੋਂ ਭਾਵ ਕਿਸੇ ਥਾਂ ਜਾਂ ਸਥਾਨ ਦਾ ਵਾਸੀ! ਭਾਵ ਇਕ ਥਾਂ ਨੂੰ ਛੱਡ ਕੇ ਦੂਸਰੀ ਜਗ੍ਹਾ ਜਾ ਕ ਵੱਸ ਜਾਣ ਵਾਲੇ ਵਿਅਕਤੀ ਨੂੰ ਪਰਵਾਸੀ ਕਿਹਾ ਜਾਂਦਾ ਹੈ! ਪਰਵਾਸੀ ਅਪਣੇ ਵਤਨ ਨੂੰ ਤਿਆਗ ਕੇ ਅਣਮਿੱਥੇ ਸਮੇਂ ਲਈ ਕੰਮ- ਧੰਦੇ ਦੀ ਭਾਲ ਵਿੱਚ ਵਿਦੇਸ਼ ਚਲਾ ਜਾਂਦਾ ਹੈ ਅਤੇ ਦੁਚਿੱਤੀ ਵਿੱਚ ਵਿਚਰਦਾ ਹੋਇਆ ਓਥੋਂ ਦਾ ਹੀ ਵਾਸੀ ਬਣ ਜਾਂਦਾ ਹੈ!
ਪਰਵਾਸੀ ਦਾ ਸਫ਼ਰ:-
ਪੰਜਾਬੀਆਂ ਦੇ ਦਿਮਾਗ਼ ਤੇ ਪਰਵਾਸ ਨੇ ਇਕ ਵਿਲੱਖਣ ਛਾਪ ਛੱਡ ਦਿੱਤੀ ਹੈ ਜਿਸ ਨੂੰ ਅਸੀਂ ਹਟਾ ਨਹੀਂ ਸਕਦੇ ਜਾਂ ਕਹਿ ਲਓ ਕਿ ਇਹ ਪਰਸਥਿਤੀਆਂ ਦੀ ਦੇਣ ਹੈ! ਆਰੰਭ ਵਿੱਚ ਦੁਆਬ ਖੇਤਰ ਦੇ ਪੰਜਾਬੀ ਬਾਹਰਲੇ ਮੁਲਕਾਂ ਵੱਲ, ਖਾਸ ਕਰਕੇ ਪੱਛਮੀ ਦੇਸਾਂ ਵੱਲ ਪ੍ਰਸਥਾਨ ਕਰਦੇ ਸਨ ਪਰ ਹੁਣ ਤਕਰੀਬਨ ਹਰ ਇਕ ਪੰਜਾਬੀ ਬਾਹਰ ਜਾਣ ਦਾ ਚਾਹਵਾਨ ਹੈ ਇਕ ਅਜਿਹਾ ਸਮਾਂ ਹੁੰਦਾ ਸੀ ਜਦੋਂ ਪਿੰਡੋਂ ਬਾਹਰ ਜਾਣਾ ਵੀ ਬਾਹਰਲੇ ਮੂਲਕ ਬਰਾਬਰ ਲਗਦਾ ਸੀ ਪਰ ਹੁਣ ਕੱਲ- ਕਲੋਤੀਆਂ ਕੰਜਕਾਂ ਨੂੰ ਹੀ ਉਡਾਰੀ ਮਾਰਨ ਲਈ ਅਪਣੇ ਖੰਭਾਂ ਨੂੰ ਮਜਬੂਤ ਕਰਨਾ ਪੈਂਦਾ ਹੈ! ਇਹ ਹੁਣ ਇਕ ਰੀਤ ਬਣ ਗਈ ਹੈ ਅਸਲ ਵਿਚ ਇਹਦੇ ' ਚ ਦੋਸ਼ ਸੱਭਿਆਚਾਰ ਵਿੱਚ ਆਏ ਬਦਲਾਅ ਅਤੇ ਪ੍ਰਸਥਿਤੀਆਂ ਦਾ ਹੈ ਜੋ ਕਿ ਇਹੋ ਜਿਹੇ ਹਾਲਾਤ ਪੈਦਾ ਹੋ ਰਹੇ ਹਨ ! ਨੌਜਵਾਨਾਂ ਨੂੰ ਏਥੇ ਰੁਜਗਾਰ ਨਹੀਂ ਮਿਲਦਾ, ਜਮੀਨਾਂ ਘੱਟ ਗਈਆਂ ਨੇ ਅਤੇ ਦਿਹਾੜੀਆਂ ਉਹ ਕਰ ਨਹੀਂ ਸਕਦੇ ਆਖਿ਼ਰ ਨੌਜ਼ਵਾਨ ਆਪਣੇ ਹਿੱਸੇ ਦੀ ਕਿਲ੍ਹਾ- ਖੰਡ ਜਮੀਨ ਬੇਚ- ਵਟ ਕੇ ਮੁਲਕ ਦੀਆਂ ਹੱਦਾਂ ਟੱਪ ਜਾਂਦਾ ਹੈ ਅਤੇ ਇਕ ਬਾਰ ਗਿਆ ਮੁੜ ਨਹੀਂ ਪਰਤਦਾ ਅਤੇ ਪਰਵਾਸੀ ਬਣਕੇ ਰਹਿ ਜਾਂਦਾ ਹੈ! ਇਕ ਅਜਿਹਾ ਸਮਾਂ ਸੀ ਕਿ ਖੇਤੀ ਨੂੰ ਉੱਤਮ ਮੰਨਿਆ ਜਾਂਦਾ ਸੀ ਅਤੇ ਨੌਕਰੀ ਨੂੰ ਨਿੱਖਧ ਪਰ ਹੁਣ ਹਾਲਾਤ ਬਹੁਤ ਬਦਲ ਗਏ ਹਨ ਸਰਕਾਰਾਂ ਦੀ ਵੀ ਇਸ ਵਿੱਚ ਬਹੁਤ ਵਡੀ ਭੂਮਿਕਾ ਹੈ ਕਿਉਂਕਿ ਕਿਸਾਨਾਂ ਨੂੰ ਬਦਹਾਲੀ ਦੀ ਜਿੰਦਗੀ ਬਤੀਤ ਕਰਨੀ ਪੈਂਦੀ ਹੈ ਅਤੇ ਜਹਿਰ ਖਾਣ ਲਈ ਮਜਬੂਰ ਹੋਣਾ ਪੈਂਦਾ ਹੈ! ਪਰ ਪਰਵਾਸੀਆਂ ਨੂੰ ਬਾਹਰਲੇ ਦੇਸ਼ਾ ਵਿੱਚ ਬਹੁਤ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਸਮਾਜਿਕ ਅਤੇ ਮਾਨਸਿਕ ਦੋਵਾਂ ਤਰ੍ਹਾਂ ਦੀਆਂ ਹੁੰਦੀਆ ਹਨ!
ਸੱਭਿਆਚਾਰਕ ਟਕਰਾਉ:-
ਸਭ ਤੋਂ ਵੱਡੀ ਸਮਸਿਆ ਇਹ ਹੁੰਦੀ ਹੈ ਕਿ ਜਿਸ ਪਰਵੇਸ ਵਿੱਚ ਪੰਜਾਬੀ ਪਲੇ ਹੁੰਦੇ ਹਨ ਉਹ ਵਿਦੇਸ਼ਾ ਵਿੱਚ ਨਹੀਂ ਮਿਲਦਾ ਅਤੇ ਆਪਣੇ ਸਭਿਆਚਾਰ ਨੂੰ ਕਾਇਮ ਰੱਖਣਾ ਉਨ੍ਹਾਂ ਲਈ ਬਹੁਤ ਮੁਸ਼ਕਿਲ ਭਰਿਆ ਹੁੰਦਾ ਹੈ! ਹੌਲੀ- ਹੌਲੀ ਦੁਚਿੱਤੀ ਵਿੱਚ ਝੂਜਦਾ ਹੋਇਆ ਆਪਣੇ ਸਭਿਆਚਾਰ ਨੂੰ ਕਾਇਮ ਰੱਖਣ ਲਈ ਨਾਕਾਮਯਾਬ ਹੋ ਜਾਂਦਾ ਹੈ ਅਤੇ ਪੱਛਮੀ ਸਭਿਆਚਾਰ ਨੂੰ ਅਪਣਾਉਣਾ ਸ਼ੁਰੂ ਕਰ ਦਿੰਦਾ ਹੈ ਇਹ ਸੁਭਾਵਿਕ ਵੀ ਹੈ ਅਸੀਂ ਜਿੱਥੇ ਰਹਿੰਦੇ ਹਾਂ ਉੱਥੋ ਦੇ ਤੌਰ- ਤਰੀਕੇ, ਜੀਵਨ- ਸੈਲੀ ਅਤੇ ਕਦਰਾਂ- ਕੀਮਤਾਂ ਨੂੰ ਅਪਣਾਉਣਾ ਹੀ ਪੈਂਦਾ ਹੈ! ਇਸ ਤਰ੍ਹਾਂ ਇਕ ਕੜੀ ਟੁੱਟਣ ਦੇ ਨਾਲ- ਨਾਲ ਉਹ ਸਭ ਤੋਰ- ਤਰੀਕੇ ਉਸਦੇ ਜੀਵਨ ਦਾ ਹਿੱਸਾ ਬਣ ਜਾਂਦੇ ਹਨ ਅਤੇ ਨਾ- ਚਾਹੁੰਦੇ ਹੋਏ ਵੀ ਉਸ ਨੂੰ ਅਪਣਾਉਣੇ ਪੈਂਦੇ ਹਨ! ਪਰ ਇਹਨਾਂ ਸਭ ਦੇ ਬਾਵਜੂਦ ਵੀ ਉਹਦਾ ਦਿਲ ਪੰਜਾਬੀ ਹੈ ਅਤੇ ਉਹ ਪੰਜਾਬੀਅਤ ਨੂੰ ਜਿੰਦਾ ਰੱਖਦਾ ਹੈ!
ਪਰਿਵਾਰਿਕ ਸੰਬਦਾਂ ਵਿੱਚ ਤਣਾਓ:-
ਪਰਵਾਸੀ ਬਣਨਾ ਤੇ ਸੌਖਾ ਹੈ ਪਰ ਪਰਵਾਸ ਹੱਢਣਾਉਣਾ ਬਹੁਤ ਔਖਾ ਹੈ ਦੇਸ਼ ਦੀਆਂ ਹੱਦਾਂ ਤੋਂ ਬਾਹਰ ਨਿਕਲਦੇ ਹੀ ਬਹੁਤ ਸਾਰੀਆਂ ਵਲਗਣਾਂ ਉਸ ਨੂੰ ਘੇਰ ਲੈਂਦੀਆਂ ਹਨ ਇਹਨਾਂ ਸਭ ਵਿਚੋਂ ਸਭ ਤੋਂ ਵਧੇਰੇ ਜੋਂ ਸਮਸਿਆ ਉਬਰ ਕੇ ਆਉਂਦੀ ਹੈ ਉਹ ਹੈ ਆਪਸੀ ਪਰਿਵਾਰਿਕ ਸੰਬਧਾਂ ਵਿੱਚ ਟੁੱਟ- ਭੱਜ! ਸਾਰਾ ਦਿਨ ਕੰਮ ਵਿੱਚ ਰੁੱਝਿਆ ਹੋਇਆ ਹੋਰ ਪੈਸੇ ਕਮਾਉਣ ਦੀ ਚਾਹ ਵਿੱਚ ਰਾਤਰੀ ਸ਼ਿਫਟਾਂ ਵੀ ਲਾਉਂਦਾ ਹੈ ਅਤੇ ਇਸ ਸਭ ਰੂੰਝੇਵੇ ਵਿਚੋਂ ਪਰਿਵਾਰਿਕ ਸੰਬਧਾਂ ਦਾ ਟਾਕਰਾ ਹੁੰਦਾ ਹੈ ਅਤੇ ਕਈ ਬਾਰ ਇਹ ਸਭ ਕੁੱਛ ਉਸਦੀ ਮਾਨਸਿਕਤਾ ਉੱਤੇ ਗਹਿਰੀ ਸਟ ਮਾਰਦੇ ਹਨ ਅਤੇ ਉਹ ਹਤਾਸ਼- ਨਿਰਾਸ਼ ਹੋਕੇ ਭੂਵਾਂ ਮਰਦਾ ਹੈ! ਐਸੇ ਤਰ੍ਹਾਂ ਪਰਵਾਸੀ ਔਰਤਾਂ ਦੀ ਪਹਿਲੀ ਪੀੜ੍ਹੀ ਤੇ ਕੁੱਝ ਸਮੇਂ ਲਈ ਪੰਜਾਬੀ ਰੋਹ- ਰੀਤਾਂ ਅਤੇ ਸੰਸਕਾਰਾਂ ਦੀ ਪਾਲਣਾ ਕਰਦੀ ਹੈ ਪਰ ਛੇਤੀ ਹੀ ਪੱਛਮੀ ਰੰਗ ਵਿੱਚ ਰੰਗੀ ਜਾਂਦੀ ਹੈ ਜਿਸ ਕਰਕੇ ਪਰਿਵਾਰਿਕ ਸੰਬਧਾਂ ਵਿੱਚ ਤਣਾਓ ਆਉਣਾ ਸ਼ੁਰੂ ਹੋ ਜਾਂਦਾ ਹੈ!
ਪੀੜ੍ਹੀ- ਪਾੜਾ:-
ਪਰਵਾਸੀਆਂ ਲਈ ਇਸ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹ ਬਹੁਤ ਹੀ ਘਾਤਕ ਸਿੱਧ ਹੁੰਦੀ ਹੈ ਕਿਉਂਕਿ ਭਾਰਤੀ ਪਰਵੇਸ ਵਿੱਚ ਪਲੇ ਪਰਵਾਸੀਆਂ ਦੀ ਪੀੜ੍ਹੀ ਜੋਂ ਪੂਰਨ ਤੌਰ ਤੇ ਪੱਛਮੀ ਪਰਵੇਸ ਵਿੱਚ ਪਲਦੀ ਹੈ ਅਤੇ ਉਸ ਵਾਤਾਵਰਣ ਦਾ ਉਹਨਾਂ ਤੇ ਪ੍ਰਭਾਵ ਪੈਣਾ ਲਜਿਮੀ ਹੈ ਅਤੇ ਕੁੱਛ ਬਚਿਆਂ ਦਾ ਬਹੁਤ ਸਾਰੇ ਅੋਗੁਣਾਂ ਨੂੰ ਧਾਰਨਾ ਮਾਤ- ਪਿਤਾ ਲਈ ਬਹੁਤ ਵਡੀ ਸਮਸਿਆ ਹੋ ਨਿੱਬੜਦੀ ਹੈ ਅਤੇ ਉਹ ਇਸਦਾ ਕੋਈ ਹੱਲ ਨਹੀਂ ਕੱਢ ਸਕਦੇ! ਪਰ ਬੱਚਿਆਂ ਨੂੰ ਬਚਪਨ ਤੋਂ ਸਦਾਚਰਣ ਅਤੇ ਨੈਤਿਕ ਸਿੱਖਿਆ ਦੇਕੇ ਉਹ ਇਸ ਮੁਸ਼ਕਿਲ ਤੋ ਨਿਕਲ ਸਕਦੇ ਹਨ!
ਭੂ- ਹੇਰਵਾ:-
ਪਰਵਾਸ ਦਾ ਸੰਤਾਪ ਹੰਢਾਂ ਰਹੇ ਪੰਜਾਬੀ ਕਮਾਂ- ਧੰਦਿਆ ਵਿੱਚ ਰੁੱਝੇ ਜੀਵਨ- ਜਾਪਣ ਕਰਦੇ ਹਨ ਅਤੇ ਕੰਮ ਤੋ ਥੱਕੇ- ਹਾਰੇ ਜਦੋਂ ਆਥਣ ਵੇਲੇ ਘਰ ਪਹੁੰਚਦੇ ਹਨ ਤੇ ਸੌਣ ਵੇਲੇ ਨਾ ਤੇ ਵੇਹੜਾ ਦਿਖਦਾ ਹੈ ਨਾ ਉਹ ਮਾਹੌਲ ਫਿਰ ਦਾਰੂ ਦਾ ਇਕ ਪੈੱਗ ਲਾਕੇ ਦੁੱਖ ਅਤੇ ਚਿੰਤਾ ਨੂੰ ਛਿੱਕੇ ਟੰਗ ਕੇ ਸੋ ਜਾਂਦਾ ਹੈ ਅਤੇ ਅਗਲੇ ਦਿਨ ਫੇਰ ਮਸ਼ੀਨਾਂ ਵਾਂਗ ਕੰਮ ਵਿੱਚ ਰੁੱਝ ਜਾਂਦਾ ਹੈ! ਕਈ ਬਾਰ ਪਰਵਾਸੀਆਂ ਨੂੰ ਆਪਣੇ ਘਰ ਬਾਰ ਅਤੇ ਜੰਮਣ- ਭੋਇੰ ਤੋਂ ਦੂਰ ਹੋਣ ਦਾ ਬਹੁਤ ਅਫ਼ਸੋਸ ਹੁੰਦਾ ਹੈ ਅਤੇ ਇਹ ਉਹਨਾਂ ਨੂੰ ਰੁਆਸਾ ਵੀ ਕਰ ਦਿੰਦਾ ਹੈ ਉਹ ਸਾਰਾ ਦਿਨ ਆਪਣੀ ਭਾਸ਼ਾ ਨੂੰ ਛੱਡ ਬੇਗਾਨੀ ਭਾਸ਼ਾ ਵਿੱਚ ਕੰਮ ਕਰਦੇ ਹਨ ਅਤੇ ਉਪਰੇ ਸਭਿਆਚਾਰ ਵਿੱਚ ਵਿਚਰਦੇ ਬੇਗਾਨਗੀ ਹੰਢਾਉਂਦੇ ਹਨ! ਆਪਣਿਆਂ ਪ੍ਰਤੀ ਉਦਰੇਵਾ
ਅਤੇ ਭੁ- ਹੇਰਵਾ ਕਈ ਬਾਰ ਓਹਨਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੰਦਾ ਹੈ!
ਅੰਤ ਵਿੱਚ:-
ਸੋਸ਼ਲ ਮੀਡੀਆ ਅਤੇ ਅਖਵਾਰਾਂ ਦੀ ਆਵਾਜਾਈ ਕਰਕੇ ਪਰਵਾਸੀ ਪੰਜਾਬੀ ਆਪਣੇ ਮੁਲਕ ਨਾਲ ਜੁੜੇ ਰਹਿੰਦੇ ਹਨ ਅਤੇ ਅਜੌਕੇ
ਪੰਜਾਬ ਦੀ ਹਾਲਤ ਤੇ ਉਹਨੇ ਹੀ ਫ਼ਿਕਰਮੰਦ ਹੁੰਦੇ ਹਨ ਜਿੰਨੇ ਓਨਾਂ ਦੇ ਏਦਰ ਬੈਠੇ ਪੰਜਾਬੀ ਭੈਣ- ਭਰਾ! ਬਾਹਰਲੇ ਵੱਖੋ- ਵੱਖ ਦੇਸ਼ਾ ਵਿੱਚ ਬੈਠੇ ਪੰਜਾਬੀ ਓਪਰੇ ਸਭਿਆਚਾਰ ਵਿੱਚੋ ਪੈਦਾ ਹੋਈਆਂ ਮੁਸ਼ਕਿਲਾਂ ਨਾਲ ਲੜਦੇ- ਘੁਲਦੇ ਇਕ ਵਧੀਆ ਜੀਵਨ- ਜਾਪਣ ਕਰਦੇ ਹਨ ਅਤੇ ਆਪਣੇ ਪੰਜਾਬ ਦੀ ਖੈਰ ਮੰਗਦੇ ਹਨ! ਮੁਸ਼ਕਿਲਾਂ ਦੇ ਬਾਵਜੂਦ ਵੀ ਢੋਲੇ ਦੀਆਂ ਲਾਉਂਦੇ ਹਨ ਅਤੇ ਹਸਦੇ- ਹਸਾਉਂਦੇ ਹਨ!
ਮੇਰੀ ਇਹ ਰਚਨਾ ਪਰਵਾਸੀ ਪੰਜਾਬੀਆਂ ਉਤੇ ਲਿੱਖੀ ਗਈ ਹੈ ਇਹ ਸਭ ਦੇ ਜੀਵਨ ਨੂੰ ਅਧਾਰ ਬਣਾ ਕੇ ਲਿੱਖੀ ਗਈ ਹੈ ਇਹ ਮੇਰੇ ਆਪਣੇ ਵਿਚਾਰ ਹਨ ਜੇਕਰ ਕਿਸੇ ਨੂੰ ਕੁੱਝ ਗ਼ਲਤ ਲੱਗਾ ਹੋਵੇ ਤੇ ਮਾਫ਼ ਕਰ ਦਿਓ ਅਤੇ ਜੇਕਰ ਰਚਨਾ ਚੰਗੀ ਲੱਗੀ ਹੋਵੇ ਤੇ ਪਿਆਰ ਦਿਓ!
ਧੰਨਵਾਦ 🙏
Madam set kro blog nu akhr te akhr dikhayi de rya
ReplyDelete,👍
ReplyDelete