Featured

ਅੱਜ ਦੀ ਔਰਤ ਦੀ ਕਹਾਣੀ

ਸਤਿ ਸ਼੍ਰੀ ਅਕਾਲ 🙏



   ਸਾਡਾ ਅੱਜ ਦਾ ਵਿਸ਼ਾ ਹੈ ਅੱਜ ਦੀ ਔਰਤ ਦੀ ਕਹਾਣੀ ਯਾਨਿ ਕਿ ਅਜੋਕੇ ਸਮੇਂ ਦੀ ਔਰਤ ਦੀ ਦਸ਼ਾ ਅਤੇ ਦਿਸ਼ਾ ਸੰਬਧੀ ਜਾਣਕਾਰੀ! ਅੱਜ ਦੇ ਸਮੇਂ ਵਿੱਚ ਔਰਤ ਅਤੇ ਮਰਦ ਦੀ ਬਰਾਬਰੀ ਦੀ ਸੁਰ ਤੇ ਉੱਚੀ ਹੈ ਪਰ ਅਸਲ ਵਿੱਚ ਮਰਦ ਇਹ ਹੱਕ ਔਰਤ ਨੂੰ ਦੇਣਾ ਨੀ ਚਾਉਂਦਾ! ਇਹ ਸਭ ਦਾ ਅੱਜ ਅਸੀਂ ਗੌਰ ਕਰਾਂਗੇ

                            ਅੱਜ ਦੀ ਔਰਤ ਮਰਦ ਦੇ ਬਰਾਬਰ ਕੰਮ ਕਰਦੀ ਹੈ ਪਰ ਫੇਰ ਵੀ ਉਸ ਨੂੰ ਮਰਦ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਅਤੇ ਇਹ ਮਰਦ ਦੀ ਅਧੀਨਗੀ ਹੇਠ ਹੀ ਇਸ ਸੰਸਾਰ ਵਿੱਚ ਵਿਚਰਦੀ ਹੈ ਉਸ ਨੂੰ ਆਪਣੀਆਂ ਸਾਰੀਆਂ ਉਮੰਗਾਂ, ਚਾਅ, ਅਰਮਾਨ ਅਤੇ ਇੱਛਾਵਾਂ ਪੂਰੀਆਂ ਕਰਨ ਦਾ ਕੋਈ ਹੱਕ ਨਹੀਂ ਹੈ ਪਰ ਇਹ ਸਭ ਉਸਦੇ ਹੱਥ ਵਿੱਚ ਹੈ ਕਿ ਉਹ ਕਿਸਦੇ ਹੱਥ ਆਪਣੇ ਜੀਵਨ ਦੀ ਡੋਰ ਦਿੰਦੀ ਹੈ ਜੇਕਰ ਝਾਤ ਮਾਰੀ ਜਾਵੇ ਤੇ ਅਜੌਕੇ ਸਮੇਂ ਵਿੱਚ ਔਰਤ ਝਾਤ ਮਾਰੀ ਜਾਵੇ ਤੇ ਔਰਤ ਮਰਦ ਦੇ ਮੋਢੇ ਨਾਲ ਮੋਢਾ ਲਾ ਕੇ ਵਿਚਰ ਰਹੀ ਹੈ ਉਹ ਘਰ ਅਤੇ ਬਾਹਰ ਦੀ ਜਿੰਮੇਵਰੀ ਨੂੰ ਬਾਖੂਬੀ ਨਿਭਾਅ ਸਕਦੀਆਂ ਹਨ!

                             ਨਿੱਤ ਅਖਵਾਰਾਂ ਔਰਤ ਦੇ ਜੁਲਮਾਂ ਦੀ ਦਾਸਤਾਂ ਨਾਲ ਭਰੀਆਂ ਰਹਿੰਦੀਆਂ ਹਨ ਕਦੇ ਬਲਾਤਕਾਰ ਦੀ ਸ਼ਿਕਾਰ ਹੋਈ 4-5 ਵਰ੍ਹੇ ਦੀ ਕੰਜਕ ਕਦੇ 50- 60 ਸਾਲਾਂ ਦੀ ਬੁੱਢੀ ਔਰਤ ਤੇ ਮੁਟਿਆਰਾਂ ਦੀ ਤੇ ਗੱਲ ਹੀ ਕੀ ਕਰੀਏ ਦਾਜ ਵਿੱਚ ਸਾੜ ਦਿੱਤੀ ਮਾਪਿਆਂ ਦੀ ਧੀ ਤੇ ਕਦੇ ਔਰਤ ਦੇ ਨਾਲ ਹੁੰਦੀ ਹਿੰਸਾ ਇਹ ਸਭ ਹਰ ਰੋਜ ਅਖਵਾਰਾਂ ਵਿੱਚ ਭਰੀਆਂ ਔਰਤ ਨਾਲ ਹੁੰਦੀ ਵਧੀਕੀ ਦੀ ਪੁਕਾਰ ਹੁੰਦੀਆਂ ਨੇ ਪਰ ਸਰਕਾਰਾਂ ਗੁੰਗਿਆਂ ਵਾਂਗ ਇਸਦਾ ਕੋਈ ਹੱਲ ਨਹੀਂ ਕੱਢ ਸਕਦੀਆਂ ਜਦੋਂ ਕੋਈ ਅਜਿਹੀ ਘਟਨਾ ਘੱਟ ਦੀ ਹੈ ਅਤੇ ਸੋਸ਼ਲ ਮੀਡੀਆ ਚ ਰੌਲਾ ਪੈਂਦਾ ਹੈ ਤੇ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਤੇ ਕੋਈ ਨ ਕੋਈ ਮੰਤਰੀ ਬਿਆਨ ਦੇ ਦਿੰਦਾ ਹੈ ਤੇ ਲੋਕਾਂ ਨੂੰ ਹੌਂਸਲਾ ਦੁਵਾ ਦਿੱਤਾ ਜਾਂਦਾ ਹੈ ਕੋਈ ਕਰੜਾ ਕਦਮ ਇਸ ਵਿਰੁੱਧ ਨਹੀਂ ਚਕਿਆ ਜਾਂਦਾ! ਜੇਕਰ ਨੀਝ ਨਾਲ ਸੋਚਿਆ ਜਾਵੇ ਤੇ ਅੱਜ ਵੀ ਔਰਤ ਘਰੋ ਬਾਹਰ ਜਾਂਦੀ ਹੈ ਤੇ ਜਦੋਂ ਤਕ ਉਹ ਨਹੀਂ ਆਉਂਦੀ ਮਾਪਿਆਂ ਨੂੰ ਚੈਨ ਨੀ ਮਿਲਦਾ ਤੇ ਉਤੋਂ ਨਿਊਜ਼ ਚੈਨਲਾਂ ਅਤੇ ਅਖਵਾਰਾਂ ਦੀਆਂ ਔਰਤ ਨਾਲ ਹੋਏ ਜਬਰ- ਜਨਾਹ ਦੀਆਂ ਖਬਰਾਂ ਓਹਨਾਂ ਦੇ ਤਨਾਓ ਵਿੱਚ ਹੋਰ ਵਾਧਾ ਕਰਦੀਆਂ ਨੇ! ਹਰ ਜਵਾਨ ਮੁਟਿਆਰ ਦੇ ਮਾਪਿਆਂ ਦੀ ਇਹੀ ਦਾਸਤਾਂ ਹੈ! ਇਹ ਸਭ ਤੋਂ ਕੁੜੀ ਨਿਕਲ ਵੀ ਜਾਵੇ ਤੇ ਕਈ ਬਾਰ ਦਾਜ ਦੀ ਬਲੀ ਚੜ੍ਹ ਜਾਂਦੀ ਹੈ! 

                         ਦਾਜ ਦੀ ਸਮੱਸਿਆ ਵੀ ਹੈ ਸਮੇਂ ਵਿੱਚ ਹੋਰ ਉੱਨਤੀ ਕਰ ਰਹੀ ਹੈ ਪੁਰਾਣੇ ਸਮੇਂ ਤੋਂ ਇਹ ਚਲੀ ਆ ਰਹੀ ਹੈ ਅਤੇ ਹੁਣ ਹੋਰ ਵੀ ਭਿਆਨਕ ਹੀ ਨਿਬੜੀ ਹੈ , ਪੜ੍ਹ- ਲਿੱਖ ਕੇ ਲੋਕ ਹੋਰ ਸਿਆਣੇ ਹੋਗੇ ਹਨ ਅਤੇ ਦਾਜ ਵੀ ਪੜ੍ਹਿਆ- ਲਿਖਿਆ ਵਾਲਾ ਮੰਗਿਆ ਜਾਂਦਾ ਹੈ ਜੇਕਰ ਗੌਰ ਨਾਲ ਵੇਖਿਆ ਜਾਵੇ ਤੇ ਇਸ ਸੰਬਧੀ ਰੌਲੇ ਦੀ ਜੜ੍ਹ ਔਰਤ ਹੀ ਹੁੰਦੀ ਹੈ ਭਾਵ ਉਹ ਅਖਾਣ ਸੱਚ ਹੁੰਦੀ ਹੈ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਹੈ ਇਸ ਸਾਰੇ ਵਿੱਚ ਵੀ ਔਰਤ ਆਪਣੀ ਭੂਮਿਕਾ ਨੀਝ ਨਾਲ ਨਿਭਾਉਂਦੀ ਹੈ! ਭਾਵੇਂ ਵਿਆਹ ਲਈ ਕੁੜੀ ਦੇਖਦੇ ਹੋਏ ਨੁੱਕਸ ਕੱਢਣਾ ਹੋਵੇ, ਦਾਜ ਦੀ ਮੰਗ ਕਰਨੀ ਹੋਵੇ, ਦਾਜ ਨਾ ਮਿਲਣ ਤੇ ਕੁੜੀ ਨੂੰ ਤੰਗ ਕਰਨਾ ਹੋਵੇ ਜਾਂ ਫਿਰ ਕੁੜੀ ਦਾ ਹਿੰਸਾ ਦਾ ਸ਼ਿਕਾਰ ਹੁੰਦੇ ਹੋਣਾ ਹੋਵੇ ਸਭ ਪਾਸੇ ਔਰਤ ਬਾਖੂਬੀ ਆਪਣੀ ਭੂਮਿਕਾ ਨਿਭਾਉਂਦੀ ਹੈ ਅਤੇ ਭੁੱਲ ਜਾਂਦੀ ਹੈ ਕਿ ਆਖਿ਼ਰ ਉਹ ਵੀ ਔਰਤ ਹੀ ਹੈ! 

             ਜੇ ਵੇਖਿਆ ਜਾਵੇ ਤੇ ਅਜੌਕ ਸਮੇਂ ਵਿੱਚ ਔਰਤਾਂ ਨੂੰ ਰੰਗ ਰੂਪ ਤੋਂ ਪਰਖਿਆ ਜਾਂਦਾ ਹੈ ਅਤੇ ਸੁੰਦਰ ਦਿਖਣ ਵਾਲੀ ਇਸਤਰੀ ਨੂੰ ਮਾਣ ਦਿੱਤਾ ਜਾਂਦਾ ਹੈ ਆਪਣੇ ਆਲੇ ਦੁਆਲੇ ਝਾਤ ਮਾਰੀਏ ਤੇ ਸਮਾਜ ਹੀ ਔਰਤਾਂ ਤੇ ਲੇਬਲ ਲਗਾਉਂਦਾ ਹੈ ਅਤੇ ਉਸ ਮੁਤਾਬਿਕ ਹੀ ਔਰਤਾਂ ਨੂੰ ਪਰਖਦਾ ਹੈ ਮੀਡੀਆ ਵਿੱਚ, ਏਅਰਪੋਰਟ ਤੇ ਅਤੇ ਫ਼ਿਲਮਾਂ ਵਿੱਚ ਸੁੰਦਰ ਦਿਖਣ ਵਾਲੀਆਂ ਔਰਤਾਂ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਇਸ ਚੋਣਾਂ ਵਿੱਚ ਔਰਤ ਦੀ ਸਮਜਦਾਰੀ ਅਤੇ ਪੜ੍ਹਾਈ- ਲਿਖਾਈ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਓਨਾਂ ਦਾ ਆਤਮਵਿਸ਼ਵਾਸ ਡੋਬੇ ਖਾਣ ਲਗਦਾ ਹੈ ਅਤੇ ਉਹ ਆਪਣੇ ਆਪ ਨੂੰ ਦੋਸ਼ ਦੇਣ ਲਗਦੀ ਹੈ ਇਹ ਹਾਲਾਤ ਕੁੜੀਆਂ ਵਿੱਚ ਹੀਨ- ਭਾਵਨਾ ਪੈਦਾ ਕਰਦੇ ਹਨ ਅਤੇ ਉਹ ਆਪਣੇ ਵਿੱਚ ਨਫਰਤ ਭਰ ਲੈਂਦੀਆਂ ਹਨ! ਦੇਖਿਆ ਜਾਵੇ ਤੇ ਔਰਤਾਂ ਦੇ ਅਧਿਕਾਰਾਂ ਦੀ ਜਿਹੜੀ ਗੱਲ ਸੰਵਿਧਾਨ ਵਿੱਚ ਲਿਖੀ ਗਈ ਹੈ ਇਹੋ ਜੇ ਹਾਲਾਤਾਂ ਵਿੱਚ ਉਹ ਕਾਗਜਾਂ ਤਕ ਹੀ ਸੀਮਤ ਜਾਪਦੀ ਹੈ!

                      ਹੁਣ ਦੇ ਸਮੇਂ ਵਿੱਚ ਵੀ ਔਰਤਾਂ ਨੂੰ ਜੀਵਨਸਾਥੀ ਚੁਣਨ ਦਾ ਅਧਿਕਾਰ ਨਹੀਂ ਹੈ ਜੇਕਰ ਕੋਈ ਨਿਮਾਣੀ ਇਹੋ ਜਿਹਾ ਕਰਦੀ ਹੈ ਤੇ ਉਸਦੇ ਖੰਭ ਵੱਢ ਦਿੱਤੇ ਜਾਂਦੇ ਹਨ ਅਤੇ ਲੋਕ ਲਾਜ ਦਾ ਬੇਸੁਆਦਾ ਗੀਤ ਸੁਣਾਇਆ ਜਾਂਦਾ ਹੈ ਜੋ ਕੁੜੀ ਦੀ ਖੁਸ਼ੀ ਵੱਲ ਝਾਤ ਮਾਰਨ ਨਹੀਂ ਦਿੰਦਾ! ਅਜਿਹੇ ਵੀ ਕੇਸ ਸਾਹਮਣੇ ਆਉਂਦੇ ਹਨ ਜੇਕਰ ਔਰਤ ਮੁੰਡੇ ਨੂੰ ਜਨਮ ਨਾ ਦੇ ਕੇ ਧੀ ਜੰਮਦੀ ਹੈ ਉਸ ਨੂੰ ਇਸ ਵਿੱਚ ਦੋਸ਼ੀ ਮੰਨਿਆ ਜਾਂਦਾ ਹੈ ਅਤੇ ਫਿੱਟ- ਲਾਹਨਤਾਂ ਦਿੱਤੀਆਂ ਜਾਂਦੀਆਂ ਨੇ ਇਹ ਜਾਣਦੇ ਹੋਏ ਵੀ ਕਿ ਇਸ ਵਿੱਚ ਔਰਤ ਦੇ ਵੱਸ ਕੁੱਝ ਨਹੀਂ ਹੈ ਅਤੇ ਇਹ ਸਭ ਔਰਤ ਹੀ ਉਸਦੇ ਨਾਲ ਕਰਦੀ ਹੈ! ਅਪਣੀ ਇਸ ਦਸ਼ਾ ਨੂੰ ਸੁਧਾਰਨ ਲਈ ਔਰਤ ਨੂੰ ਆਪ ਲੜਨਾ ਪੈਣਾ ਹੈ ਅਤੇ ਇਹਨਾਂ ਵਲਗਣਾਂ ਚੋ ਬਾਹਰ ਨਿਕਲਣਾ ਪੈਣਾ ਹੈ ਜੋ ਉਸਦੇ ਆਪਣੇ ਹੱਥ ਵੱਸ ਹੈ! ਆਪਣੀਆਂ ਧੀਆਂ ਦੀ ਆਪ ਢਾਲ ਬਣਨ ਪੈਣਾ ਹੈ ਅਤੇ ਧੀ ਦੇ ਜਨਮ ਤੋਂ ਘਬਰਾਉਣਾ ਨਹੀਂ ਸਗੋਂ ਧੀ ਨੂੰ ਉੱਚੀ ਸਿੱਖਿਆ ਅਤੇ ਸਹੀ- ਗਲਤ ਦੀ ਪਛਾਣ ਕਰਾਉਣ ਦੀ ਸਮਝ ਬਖਸ਼ਣੀ ਹੈ   ਕੁੜੀਆਂ ਨੂੰ ਪੜ੍ਹਈ ਦੇ ਨਾਲ- ਨਾਲ ਆਤਮਰੱਖਿਆ ਅਤੇ ਆਪਣੇ ਸਵੈਮਾਣ ਦੀ ਰੱਖਿਆ ਲਈ ਵੀ ਸਿੱਖਿਆ ਜਰੂਰੀ ਹੈ ਜਿਸ ਨਾਲ ਉਹ ਕਿਸੇ ਦੇ ਜਬਰ- ਜਨਾਹ ਦਾ ਸ਼ਿਕਾਰ ਨਾ ਬਣਨ! ਆਪਣੇ ਹੱਕਾਂ ਲਈ ਸੁਚੇਤ ਰਹਿਣ ਅਤੇ ਆਪਣੀ ਸੁਰੱਖਿਆ ਦੀ ਆਪ ਸੰਭਾਲ ਕਰਨ! 

                      ਹਰ ਸਾਲ 8 ਮਾਰਚ ਨੂੰ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਜਿਸ ਦਿਨ ਔਰਤਾਂ ਨੂੰ ਵੱਖ- ਵੱਖ ਖੇਤਰਾਂ  ਦੀ ਤਰੱਕੀ ਕਰਕੇ ਸਨਮਨਾਇਆ ਜਾਂਦਾ ਹੈ ਪਰ ਮੇਰਾ ਮੰਨਣਾ ਹੈ ਕਿ ਇਹ ਦਿਵਸ ਔਰਤਾਂ ਸਮਾਜਿਕ, ਰਾਜਨੀਤਿਕ, ਆਰਥਿਕ ਪ੍ਰਾਪਤੀਆਂ ਲਈ ਸਨਮਾਨ ਦੇ ਨਾਲ ਔਰਤਾਂ ਦੇ ਸਮਾਨ ਅਧਿਕਾਰਾਂ ਅਤੇ ਸੁਰੱਖਿਆ ਲਈ ਮਨਾਉਣਾ ਚਾਹੀਦਾ ਹੈ ਅਸਲ ਵਿੱਚ ਉਹਨਾਂ ਮੁੱਦਿਆ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਹਨਾਂ ਕਾਰਨ ਮਹਿਲਾਵਾਂ ਸੰਕਟ ਦੇ ਦੌਰ ਚੋਂ ਗੁਜਰ ਰਹੀਆਂ ਹਨ ਸਿਰਫ਼ ਇਕ ਦਿਨ ਔਰਤ ਲਈ ਇਹ ਦਿਵਸ ਮਨਾਉਣ ਨਾਲ ਔਰਤ ਦੀ ਦਸ਼ਾ ਵਿੱਚ ਸੁਧਾਰ ਨਹੀਂ ਹੋ ਸਕਦਾ ਅਤੇ ਨਾ ਹੀ ਇਕ ਦਿਨ ਵਿੱਚ ਔਰਤਾਂ ਦੀਆਂ ਸਮਸਿਆਵਾਂ ਤੇ ਧਿਆਨ ਦਿੱਤਾ ਜਾ ਸਕਦਾ ਹੈ! ਔਰਤਾਂ ਦੇ ਬਿਹਤਰ ਹਾਲਾਤਾਂ ਲਈ ਸਰਕਾਰ ਨੂੰ ਸੰਜੀਦਾ ਯਤਨ ਕਰਨੇ ਚਾਹੀਦੇ ਹਨ ਅਤੇ ਓਹਨਾਂ ਦੀ ਸੁਰੱਖਿਆਂ ਅਤੇ ਸਮਾਨ ਅਧਿਕਾਰਾਂ ਨੂੰ ਬਿਹਤਰ ਬਣਾਉਣ ਚਾਹੀਦਾ ਹੈ! ਇਸ ਸਭ ਲਈ ਔਰਤ ਦਾ ਖੁਦ ਖੁਲ ਕੇ ਅੱਗੇ ਆਉਣਾ ਜਰੂਰੀ ਹੈ!

               ਭਾਵੇਂ ਦੇਸ਼ ਵਿੱਚ' ਬੇਟੀ ਪੜਾਓ, ਬੇਟੀ ਬਚਾਓ' ਦੇ ਨਾਰੇ ਲਗਦ ਹਨ ਪਰ ਮਹਿਲਾਵਾਂ ਦਾ ਆਪਣੇ ਹੱਕਾਂ ਲਈ ਆਪ ਲੜਨਾ ਜਰੂਰੀ ਹੈ! ਜਰੂਰੀ ਹੈ ਕਿ ਲੜਕੀ ਨੂੰ ਲੜਕੇ ਦੇ ਬਰਾਬਰ ਬਚਪਨ ਤੋਂ ਹੀ ਸਮਝਿਆ ਜਾਵੇ ਨਾ ਕਿ ਲਾਡ ਪਿਆਰ ਵਿੱਚ ਉਸ ਨੂੰ ਪੁੱਤ ਕਹਿਣਾ ਜਾਂ ਕਹਿਣਾ ਕਿ ਇਹ ਪੁੱਤਾਂ ਵਰਗੀ ਹੈ ਕਿਉਂਕਿ ਇਕ ਧੀ ਵੀ ਸਾਰੇ ਫਰਜ ਪੁਰੇ ਕਰ ਸਕਦੀ ਹੈ ਅਤੇ ਇਹ ਸੱਭ ਕਰਦੇ ਹੋਏ ਉਸ ਨੂੰ ਧੀ ਹੀ ਬਣੇ ਰਹਿਣ ਦਿਉ ਪੁੱਤ ਕਹਿ ਕੇ ਧੀ ਦਾ ਨਿਰਾਦਰ ਨਾ ਕਰੋ ! ਆਪਣੇ ਆਲੇ- ਦੁਆਲੇ ਤੇ ਨਜਰ ਰਖਣੀ ਜਰੂਰੀ ਹੈ ਅਤੇ ਬੀਮਾਰ ਮਾਨਸਿਕਤਾ ਦਾ ਵਿਰੋਧ ਔਰਤ ਨੂੰ ਕਰਨਾ ਆਉਣਾ ਚਾਹੀਦਾ ਹੈ ਅਤੇ ਉਸ ਹਾਲਾਤਾਂ ਨਾਲ ਲੜਨਾ ਵੀ ਆਉਣਾ ਚਾਹੀਦਾ ਹੈ! ਅਜੌਕੀ ਔਰਤ ਨੂੰ ਚਾਹੀਦਾ ਹੈ ਕਿ ਉਹ ਆਉਣ ਵਾਲੀ ਪੀੜ੍ਹੀ ਲਈ ਅਜਿਹਾ ਵਾਤਾਵਰਣ ਤਿਆਰ ਕਰੇ ਕਿ ਉਹ ਖੁੱਲ ਕੇ ਅਤੇ ਬੇਖੌਫ ਹੋ ਕੇ ਸਾਹ ਲੈ ਸਕੇ!

        ਅੰਤ ਵਿੱਚ ਓਹਨਾਂ ਸਮਾਜਿਕ ਬੁਰਾਈਆਂ ਨੂੰ ਪੁੱਟ ਕੇ ਵਗਾਹ ਮਾਰੋ ਜੋ ਔਰਤ ਨੂੰ ਔਰਤ ਹੋਣ ਦਾ ਅਹਿਸਾਸ ਕਰਾਉਂਦੀਆਂ ਹਨ! ਦਾਜ ਰੂਪੀ ਬੁਰਾਈ ਨੂੰ ਤਿਆਗ ਦਿਓ, ਨੂੰਹ ਨੂੰ ਧੀ ਦਾ ਦਰਜਾ ਦਿੱਤਾ ਜਾਵੇ, ਸਾਦੇ ਵਿਆਹ ਕੀਤੇ ਜਾਣ, ਧੀਆਂ ਨੂੰ ਪੁੱਤਾਂ ਦੇ ਬਰਾਬਰ ਸਮਜੋ ਨਾ ਕਿ ਧੀਆਂ ਨੂੰ ਪੁੱਤ ਸਮਜ ਕਿ ਪਾਲੋ! ਧੀ ਨੂੰ ਧੀ ਹੋਣ ਦਾ ਹੀ ਅਹਿਸਾਸ ਕਰਾਓ ਅਤੇ ਪੜਾਓ- ਲਿਖਾਓ! ਜਦੋਂ ਤੱਕ ਇਹ ਸਮਾਜ ਔਰਤ ਨੂੰ ਬਰਾਬਰੀ ਦੇ ਹੱਕ ਅਤੇ ਮਾਨ ਨਹੀਂ ਦੇ ਸਕਦਾ ਤਦ ਤੱਕ ਉਹ ਇਸ ਨੂੰ ਅਪਣਾ ਨਹੀਂ ਸਕੇਗੀ ਅਤੇ ਜਿਸ ਸਮਾਜ ਵਿੱਚ ਔਰਤ ਦੀ ਬੇਕਦਰੀ ਹੁੰਦੀ ਹੈ ਉਹ ਕਦੇ ਤਰੱਕੀ ਨਹੀਂ ਕਰ ਸਕਦਾ ਅਤੇ ਫਿਰ ਔਰਤਾਂ ਦੇ ਲਈ ਕੀਤੇ ਪ੍ਰਚਾਰ ਬੇਮਤਲਬ ਹਨ ਅਤੇ ਉਸਦਾ ਭਵਿੱਖ ਨਹੀਂ ਸੁਆਰ ਸਕਦੇ!

       

                                            ਧੰਨਵਾਦ 🙏

           


Comments

Popular Posts