Skip to main content

Featured

ਅੱਜ ਦੀ ਔਰਤ ਦੀ ਕਹਾਣੀ

ਸਤਿ ਸ਼੍ਰੀ ਅਕਾਲ 🙏    ਸਾਡਾ ਅੱਜ ਦਾ ਵਿਸ਼ਾ ਹੈ ਅੱਜ ਦੀ ਔਰਤ ਦੀ ਕਹਾਣੀ ਯਾਨਿ ਕਿ ਅਜੋਕੇ ਸਮੇਂ ਦੀ ਔਰਤ ਦੀ ਦਸ਼ਾ ਅਤੇ ਦਿਸ਼ਾ ਸੰਬਧੀ ਜਾਣਕਾਰੀ! ਅੱਜ ਦੇ ਸਮੇਂ ਵਿੱਚ ਔਰਤ ਅਤੇ ਮਰਦ ਦੀ ਬਰਾਬਰੀ ਦੀ ਸੁਰ ਤੇ ਉੱਚੀ ਹੈ ਪਰ ਅਸਲ ਵਿੱਚ ਮਰਦ ਇਹ ਹੱਕ ਔਰਤ ਨੂੰ ਦੇਣਾ ਨੀ ਚਾਉਂਦਾ! ਇਹ ਸਭ ਦਾ ਅੱਜ ਅਸੀਂ ਗੌਰ ਕਰਾਂਗੇ                             ਅੱਜ ਦੀ ਔਰਤ ਮਰਦ ਦੇ ਬਰਾਬਰ ਕੰਮ ਕਰਦੀ ਹੈ ਪਰ ਫੇਰ ਵੀ ਉਸ ਨੂੰ ਮਰਦ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਅਤੇ ਇਹ ਮਰਦ ਦੀ ਅਧੀਨਗੀ ਹੇਠ ਹੀ ਇਸ ਸੰਸਾਰ ਵਿੱਚ ਵਿਚਰਦੀ ਹੈ ਉਸ ਨੂੰ ਆਪਣੀਆਂ ਸਾਰੀਆਂ ਉਮੰਗਾਂ, ਚਾਅ, ਅਰਮਾਨ ਅਤੇ ਇੱਛਾਵਾਂ ਪੂਰੀਆਂ ਕਰਨ ਦਾ ਕੋਈ ਹੱਕ ਨਹੀਂ ਹੈ ਪਰ ਇਹ ਸਭ ਉਸਦੇ ਹੱਥ ਵਿੱਚ ਹੈ ਕਿ ਉਹ ਕਿਸਦੇ ਹੱਥ ਆਪਣੇ ਜੀਵਨ ਦੀ ਡੋਰ ਦਿੰਦੀ ਹੈ ਜੇਕਰ ਝਾਤ ਮਾਰੀ ਜਾਵੇ ਤੇ ਅਜੌਕੇ ਸਮੇਂ ਵਿੱਚ ਔਰਤ ਝਾਤ ਮਾਰੀ ਜਾਵੇ ਤੇ ਔਰਤ ਮਰਦ ਦੇ ਮੋਢੇ ਨਾਲ ਮੋਢਾ ਲਾ ਕੇ ਵਿਚਰ ਰਹੀ ਹੈ ਉਹ ਘਰ ਅਤੇ ਬਾਹਰ ਦੀ ਜਿੰਮੇਵਰੀ ਨੂੰ ਬਾਖੂਬੀ ਨਿਭਾਅ ਸਕਦੀਆਂ ਹਨ!                              ਨਿੱਤ ਅਖਵਾਰਾਂ ਔਰਤ ਦੇ ਜੁਲਮਾਂ ਦੀ ਦਾਸਤਾਂ ਨਾਲ ਭਰੀਆਂ ਰਹਿੰਦੀਆਂ ਹਨ ਕਦੇ ਬਲਾਤਕਾਰ ਦੀ ਸ਼ਿਕਾਰ ਹੋਈ 4-5 ਵਰ੍ਹ...

ਚੜਿਆ ਸਾਉਣ ਨੀ ਸਈਓ

ਸਤਿ ਸ਼੍ਰੀ ਅਕਾਲ 🙏        
                                 ਪੰਜਾਬੀਆਂ ਦੇ ਦੇਸੀ ਮਹੀਨਿਆਂ ਦੀ ਸ਼ੁਰੂਆਤ ਸੰਗਰਾਦ ਵਾਲੇ ਦਿਨ ਤੋਂ ਮੰਨੀ ਜਾਂਦੀ ਹੈ! ਪੰਜਾਬੀ ਸੱਭਿਆਚਾਰ ਵਿੱਚ ਸਾਉਣ ਦਾ ਵਿਸੇਸ਼ ਮਹਤੱਵ ਹੈ ਉਂਝ ਤੇ ਹਰ ਮਹੀਨਾ ਵੱਖਰੀਆਂ- ਵੱਖਰੀਆਂ ਰੁੱਤਾਂ ਲੈਕੇ ਆਉਂਦੇ ਹਨ ਪਰ ਸਾਉਣ ਦੀ ਟੌਰ ਸਭ ਤੋਂ ਨਿਰਾਲੀ ਹੈ! ਸਾਉਣ ਦੇ ਮਹੀਨੇ ਨੂੰ ਔਰਤਾਂ ਅਤੇ ਖਾਸ ਕਰਕੇ ਨਵੀਆਂ ਵਿਆਹੀਆਂ ਕੁੜੀਆਂ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ! ਸਾਉਣ ਦਾ ਮਹੀਨਾ ਬਹੁਤ ਸਾਰੇ ਹਾਸੇ, ਖੁਸ਼ੀਆਂ, ਚਾਅ ਅਤੇ ਖੇੜੇ ਲੈਕੇ ਆਉਂਦਾ ਹੈ! ਪੰਜਾਬੀ ਸੱਭਿਆਚਾਰ ਵਿੱਚ ਮੇਲੇ ਅਤੇ ਤਿਉਹਾਰਾਂ ਦਾ ਬਹੁਤ ਮਹਤੱਵ ਹੈ ਅਤੇ ਹਰ ਇਕ ਤਿਉਹਾਰ ਦੀ ਸਮਾਜ ਦੇ ਨਾਲ ਭਾਵਨਾਤਮਕ ਸਾਂਝ ਹੁੰਦੀ ਹੈ! ਇਹ ਤਿਉਹਾਰ ਅਤੇ ਮੇਲੇ ਮਨੁੱਖ ਦੀ ਮਾਨਸਿਕਤਾ ਅਤੇ ਸਮਾਜਿਕਤਾ ਨਾਲ ਜੁੜੇ ਹੁੰਦੇ ਹਨ!  ਪਰ ਸਾਉਣ ਦੇ ਮਹੀਨੇ ਵਿੱਚ ਆਉਣ ਵਾਲਾ ਤੀਆਂ ਦਾ ਤਿਉਹਾਰ ਕੁੜੀਆਂ ਲਈ ਵਿਸ਼ੇਸ਼ ਮਹਤੱਵ ਰੱਖਦਾ ਹੈ! ਸਾਉਣ ਦੀ ਮਹੀਨੇ ਵਿੱਚ ਨਵੀਆਂ ਵਿਆਹੀਆਂ ਆਪਣੇ ਪੇਕੇ ਘਰ ਆਉਂਦੀਆਂ ਹਨ ਅਤੇ ਆਪਣੀਆਂ ਹਾਨਣਾਂ ਨਾਲ ਰੱਲ ਖੁਸ਼ੀਆਂ ਮਨਾਉਂਦੀਆਂ ਹਨ!
                                 ਸਾਡੇ ਸਭਿਆਚਾਰ ਵਿੱਚ ਇਸ ਮਹੀਨੇ ਦੀ ਮੁਟਿਆਰਾਂ ਦੁਆਰਾ ਉਡੀਕ ਕੀਤੀ ਜਾਂਦੀ ਸੀ ਕਿਉਂਕਿ ਸਾਉਣ ਦਾ ਮਹੀਨਾ ਦੂਰ- ਦੁਰਾਡੇ ਵਿਆਹੀਆਂ ਬਚਪਨ ਦੀਆ ਸੇਹਲੀਆਂ ਨੂੰ ਮੁੜ ਇਕਠਾ ਕਰ ਦਿੰਦਾ ਸੀ ਅਤੇ ਉਹ ਹਾਸੇ ਖਲਾਰਦੀਆਂ ਮੁੜ ਬਚਪਨ ਵਾਂਗੂੰ ਪੀਂਘਾਂ ਝੂਟਦੀਆਂ ਸਨ ਅਤੇ ਸਾਉਣ ਦੀਆਂ ਬਰਸਾਤਾਂ ਨੂੰ ਮਾਣਦੀਆਂ ਸਨ!  ਪਿੰਡਾਂ ਦੇ ਬਾਹਰ ਕਿਸੇ ਵਡੇ ਦਰੱਖਤ ਤੇ ਪੀਂਘ ਪਾਈ ਜਾਂਦੀ ਸੀ ਜਿੱਥੇ ਪੂਰੇ ਪਿੰਡ ਦੀਆਂ ਧੀਆਂ- ਭੈਣਾਂ ਦਾ ਇਕੱਠ ਹੁੰਦਾ ਸੀ ਅਤੇ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਸੀ! ਤੀਆਂ ਦਾ ਤਿਉਹਾਰ ਕੁੜੀਆਂ ਦੇ ਮਨ ਵਿੱਚ ਦਬੀਆ ਖੁਸ਼ੀਆਂ ਅਤੇ ਦੁੱਖਾਂ ਨੂੰ ਬਾਹਰ ਕੱਢ ਵਗਾਹ ਮਰਦਾ ਸੀ!
                                 ਹੋਰ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ- ਨਾਲ ਇਸ ਮਹੀਨੇ ਵਿੱਚ ਬਣਨ ਵਾਲੇ ਪਕਵਾਨਾਂ ਦਾ ਵੀ ਖਾਸ ਮਹਤੱਵ ਹੈ ਇਸ ਮਹੀਨੇ ਵਿੱਚ ਔਰਤਾਂ ਚਾਅ ਨਾਲ ਖੀਰ, ਪੁੜੇ, ਅਤੇ ਗੁਲਗੁਲੇ ਪਕਾਉਂਦੀਆ ਹਨ ਬੇਸ਼ਕ ਸਾਉਣ ਗਰਮੀ ਅਤੇ ਹੁੰਮਸ ਭਰਿਆ ਹੁੰਦਾ ਹੈ ਪਰ ਵਿੱਚ ਵਿੱਚ ਬੱਦਲ ਆਕੇ ਕਿਣ- ਮਿਣ ਲਾਈ ਰੱਖਦੇ ਹਨ ਅਤੇ ਮੌਸਮ ਠੰਡਾ ਹੋਇਆ ਰਹਿੰਦਾ ਹੈ ਇਸ ਲਈ ਸਾਰਿਆ ਦਾ ਜੀਅ ਮਿੱਠਾ ਅਤੇ ਤਲਿਆ ਖਾਣੇ ਨੂੰ ਕਰਦਾ ਹੈ! ਇਕ ਗੱਲ ਮੈ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਜੋ ਮੇਰੇ ਬਚਪਨ ਨਾਲ ਸੰਬਧਿਤ ਹੈ ਜੋ ਮੈਨੂੰ ਥੋੜੀ ਬਹੁਤੀ ਯਾਦ ਹੈ ਇਸ ਮਹੀਨੇ ਵਿੱਚ ਪਿੰਡ ਦੀਆਂ ਸਾਰੀਆਂ ਔਰਤਾਂ ਇਕਠੀਆਂ ਹੋਕੇ ਇਕ ਗੁੱਡੀ ਬਣਾਉਂਦੀਆਂ ਸਨ ਅਤੇ ਫੇਰ ਸਭ ਇਕਠੀਆਂ ਉਸ ਨੂੰ ਲੈਕੇ ਪਿੰਡੋਂ ਬਾਹਰ ਸਾੜ ਆਉਂਦੀਆਂ ਸਨ ਅਤੇ ਆਕੇ ਗੁਲਗਲੇ ਅਤੇ ਪੂੜੇ ਵੰਡਦੀਆਂ ਸਨ ਇਹ ਮੈ ਇਕੋ ਬਾਰ ਦੇਖਿਆ ਹੈ ਓਦੋਂ ਮੇਰੀ ਉਮਰ ਕੋਈ ੬-੭ ਸਾਲ਼ ਰਹੀ ਹੋਵੇਗੀ! 
                                 ਸਾਉਣ ਮਹੀਨੇ ਦੇ ਆਉਣ ਦੀ ਖੁਸ਼ੀ ਤੇ ਬੇਸ਼ੱਕ ਸਾਰੇ ਲੋਕੀ ਮੰਨਾਉਂਦੇ ਹਨ ਪਰ ਪੰਜਾਬੀ ਸੱਭਿਆਚਾਰ ਵਿੱਚ ਇਸਦਾ ਮਹਤੱਵ ਬਹੁਤਾ ਮੰਨਿਆ ਜਾਂਦਾ ਹੈ! ਇਸ ਮਹੀਨੇ ਦੇ ਰੰਗ ਬਹੁਤ ਖਾਸ ਹੁੰਦੇ ਹਨ ਲੋਕੀ ਜੇਠ- ਹਾੜ੍ਹ ਦੀਆਂ ਧੁੱਪਾਂ ' ਚ ਝੁਲਸੇ ਪਏ ਹੁੰਦੇ ਹਨ ਤੇ ਜਦੋਂ ਸਾਉਣ ਦੀ ਫੁਆਰ ਪੈਂਦੀ ਹੈ ਤੇ ਤਰਬਤਰ ਜਾਂਦੇ ਹਨ! ਨਦੀਆਂ- ਨਾਲੇ, ਪਸ਼ੂ- ਪੰਛੀ, ਦਰੱਖਤ ਅਤੇ ਚੌਗਿਰਦਾ ਮੀਂਹ ਪੈਣ ਨਾਲ ਸੁੱਖ ਦੀ ਸਾਹਂ ਲੈਂਦਾ ਹੈ!  ਗਰਮੀ ਕਾਰਨ ਸੁਕ ਚੁੱਕੇ ਨਦੀਆਂ, ਨਾਲੇ, ਤਲਾਅ, ਟੋਬੇ ਅਤੇ ਛੱਪੜ ਮੁੜ ਤਰ ਹੋ ਜਾਂਦੇ ਹਨ! ਫਸਲਾਂ ਵੀ ਖੁਸ਼ੀ ਵਿੱਚ ਲਹਿਰਾਉਂਦੀਆਂ ਹਨ ਤੇ ਅੰਨਦਾਤੇ ਵੀ ਖੁਸ਼ੀਆਂ ਮੰਨਾਉਂਦੇ ਹਨ!
                              ਅੱਜਕਲ ਸਾਉਣ ਦੀ ਖੁਸ਼ੀ ਤੇ ਸਾਡੇ ਸੱਭਿਆਚਾਰ ਵਿੱਚ ਓਵੇਂ ਹੀ ਮੌਜੂਦ ਹੈ ਪਰ ਹੁਣ ਪੀਘਾਂ ਝੂਟਦੀਆਂ ਕੁੜੀਆਂ ਆਮ ਨਹੀਂ ਵਿਖਾਈ ਦਿੰਦੀਆਂ! ਅਤੇ ਨਾ ਹੀ ਤੀਆਂ ਦੇ ਤਿਉਹਾਰ ਪਹਿਲੇ ਵਾਂਗ ਮਨਾਏ ਜਾਂਦੇ ਹਨ ਇਸਦਾ ਸਭ ਤੋਂ ਵਡਾ ਕਾਰਨ ਇਹ ਹੈ ਕਿ ਹੁਣ ਆਪਸੀ ਰਿਸ਼ਤਿਆਂ- ਨਾਤਿਆਂ ਵਿੱਚ ਪਿਆਰਾਂ ਦੀ ਘਾਟ ਹੋ ਗਈ ਹੈ ਤੇ ਲੋਕਾਂ ਵਿੱਚੋਂ ਪਿਆਰ ਦੀ ਖਿੱਚ ਘਟਣ ਕਾਰਨ ਤੀਆਂ ਦਾ ਰੰਗ ਵੀ ਬਦਲ ਚੁੱਕਾ ਹੈ! ਪਿੰਡਾਂ ਵਿੱਚ ਪਹਿਲਾਂ ਵਾਂਗਰਾ ਤੀਆਂ ਦੇ ਪਿੜ ਨਹੀਂ ਦਿਖਦੇ ਅਤੇ ਤੀਆਂ ਦਾ ਤਿਉਹਾਰ ਹੁਣ ਸਕੂਲ- ਕਾਲਜਾਂ ਦੀਆਂ ਸਟੇਜਾਂ ਦੀ ਸ਼ੋਭਾ ਬਣ ਕੇ ਰਹਿ ਗਈਆਂ ਹਨ! ਆਧੁਨਿਕਤਾ ਨੇ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਤੇ ਦੇ ਦਿੱਤੀਆਂ ਪਰ ਉਸ ਦੇ ਬਦਲੇ ਸਾਡੇ ਤੋਂ ਸਾਡੀ ਵਿਰਾਸਤ ਖੋ ਲਈ ਹੈ ਤੇ ਤਕਨਾਲੌਜੀ ਨੇ ਸਾਨੂੰ ਆਪਣਾ ਗੁਲਾਮ ਬਣਾ ਲਿਆ ਹੈ!
                                ਅਜੋਕੇ ਸਮੇਂ ਵਿੱਚ ਕੁਝ ਸੰਸਥਾਵਾਂ ਤੀਆਂ ਦੇ ਮਹਤੱਵ ਨੂੰ ਜਿਉਂਦਿਆਂ ਰੱਖਣ ਅਤੇ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣਾਈ ਰਖਣ ਲਈ ਯਤਨਸ਼ੀਲ ਹਨ ਅਤੇ ਕਾਲਜਾਂ- ਸਕੂਲਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਇਸਦੀ ਝਲਕ ਦਿਖਾ ਹੀ ਦਿੰਦੀਆਂ ਹਨ ਪਰ ਇਹ ਸਭ ਸਾਡੇ ਸੱਭਿਆਚਾਰ ਨੂੰ ਜਿੰਦਾ ਰਖਣ ਲਈ ਕਾਫ਼ੀ ਨਹੀਂ ਹੈ!  ਕਿਉਂਕੀ ਇਹ ਤਿਉਹਾਰ ਹਸਦੇ ਵਸਦੇ ਪੰਜਾਬੀਆਂ ਵਿੱਚ ਭਾਈਚਾਰਕ ਸਾਂਝ ਕਾਇਮ ਰੱਖਦੇ ਸਨ ਜੋ ਹੁਣ ਕਿਧਰੇ ਖੋ ਰਹੀ ਹੈ! ਪਰ ਫੇਰ ਵੀ ਸਾਡੀ ਆਹੀ ਦੁਆ ਹੈ ਕਿ ਇਸ ਮਹੀਨੇ ਹੱਸਣ, ਖੇਡਣ, ਨੱਚਣ ਅਤੇ ਖਾਣ- ਪੀਣ ਦੇ ਰੁਝਾਨ ਐਵੇਂ ਹੀ ਕਾਇਮ ਰਹਿਣ ਅਤੇ ਸਾਡਾ ਸੱਭਿਆਚਾਰ ਇਕ ਅਮੀਰੀ ਵਿਰਸਾ ਸਹਿਜੇ ਰੱਖੇ!
   
             :- ਜੇਕਰ ਮੇਰੀ ਇਹ ਰਚਨਾ ਚੰਗੀ ਲੱਗੇ ਤੇ ਹਰ ਰਚਨਾ ਨੂੰ ਪਿਆਰ ਦੇਣਾ ਅਤੇ ਆਪਣੇ ਵਿਚਾਰ ਦੇਣੇ ਨਾ ਭੁੱਲਣਾ
                ਬਲੌਗ ਨੂੰ ਫਾਲੋ ਅਤੇ ਪੋਸਟ ਨੂੰ ਸ਼ੇਅਰ ਕਰ ਦੇਣਾ! ਬਲੌਗ ਤੇ ਪਧਾਰਨ ਲਈ ਕੋਟਿ- ਕੋਟਿ ਧੰਨਵਾਦ 🙏
























 


















Comments

Post a Comment

Popular Posts