ਸਤਿ ਸ਼੍ਰੀ ਅਕਾਲ 🙏
ਸਦਾਚਰਣ ਦੋ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ ਸਦ ਅਤੇ ਆਚਰਣ! ਸਦ ਤੋਂ ਭਾਵ ਸ੍ਰੇਸ਼ਟ ਅਤੇ ਆਚਰਣ ਤੋਂ ਭਾਵ ਸਾਡਾ ਚਰਿੱਤਰ, ਚਾਲ- ਚੱਲਣ, ਵਿਵਹਾਰ ਅਤੇ ਵਿਵਹਾਰ ਦਾ ਤਰੀਕਾ ਅਰਥਾਤ ਚੰਗਾ ਅਤੇ ਸੁਚੱਜਾ ਜੀਵਨ ਮਾਰਗ! ਸਦਾਚਰਣ ਵਿੱਚ ਸ਼ੁੱਭ ਗੁਣਾਂ ਨੂੰ ਬੋਲਣ ਉਤੇ ਜੋਰ ਦਿੱਤਾ ਜਾਂਦਾ ਹੈ ਭਾਵ ਚੰਗੇ ਗੁਣਾਂ ਦਾ ਗ੍ਰਹਿਣ ਅਤੇ ਔਗੁਣਾਂ ਅਤੇ ਬੁਰਾਈਆਂ ਦਾ ਤਿਆਗ! ਅੰਗ੍ਰੇਜੀ ਦਾ ਸ਼ਬਦ' ਮੁਰੈਲਿਟੀ ' ਅਤੇ ਉਸਦਾ ਪੰਜਾਬੀ ਅਰਥ 'ਸਿੱਖਿਆ' ਵੀ ਇਸੇ ਦੀ ਹਾਮੀ ਭਰਦਾ ਹੈ ਇਸ ਦੇ ਸੁਭਾਵਿਕ ਹੁਣ ਹਨ:- ਸੱਚ ਬੋਲਣਾ, ਔਰਤ ਦੀ ਇਜੱਤ ਕਰਨਾ, ਦਯਾ ਕਰਨੀ, ਝੂਠ ਨਾ ਬੋਲਣਾ, ਚੋਰੀ ਨਾ ਕਰਨੀ, ਸ਼ੀਲ ਸੁਭਾਅ ਰੱਖਣਾ, ਕਿਸੇ ਨੂੰ ਦੁੱਖ ਨਾ ਪਹੁੰਚਾਉਣਾ, ਮਿੱਠਾ ਬੋਲਣਾ ਅਤੇ ਆਪਣੇ ਤੋ ਵੱਡਿਆ ਦਾ ਸਤਿਕਾਰ ਕਰਨਾ!
ਬੱਚੇ ਦੇ ਜਨਮ ਤੋਂ ਬਾਅਦ ਮਾਂ- ਪਿਓ ਦੀ ਸਭ ਤੋਂ ਵੱਡੀ ਜਿੰਮੇਵਾਰੀ ਇਹੀ ਹੈ ਕਿ ਬੱਚੇ ਨੂੰ ਅਜਿਹਾ ਮਾਹੌਲ ਪ੍ਰਦਾਨ ਕਰਨਾ ਹੈ, ਜਿਸ ਵਿੱਚ ਪਲ ਕੇ ਉਸਦਾ ਬਹੁਪੱਖੀ ਵਿਕਾਸ ਹੋ ਸਕੇ! ਇਹ ਸਭ ਤਾਹੀਂ ਸੰਭਵ ਹੋ ਸਕਦਾ ਹੈ ਜੇਕਰ ਬੱਚੇ ਨੂੰ ਨੈਤਿਕ ਸਿੱਖਿਆ ਦਿੱਤੀ ਜਾਵੇ ਅਤੇ ਸਦਾਚਰਣ ਦੇ ਗੁਣਾਂ ਨੂੰ ਅਪਨਉਣ ਤੇ ਜੋਰ ਦਿੱਤਾ ਜਾਵੇ ਇਹ ਸਭ ਵੀ ਤਾਹੀਂ ਹੋ ਸਕਦਾ ਜੇਕਰ ਮਾਪਿਆਂ ਵਿੱਚ ਵੀ ਇਹਨਾਂ ਗੁਣਾਂ ਦਾ ਵਾਸਾ ਹੋਵੇ! ਬੱਚੇ ਨੂੰ ਸਦਾਚਰਣ ਅਤੇ ਨੈਤਿਕ- ਕਦਰਾਂ ਕੀਮਤਾਂ ਤੇ ਆਧਾਰਿਤ ਜੀਵਨ ਸ਼ੈਲੀ ਲਈ ਪ੍ਰੇਰਿਆ ਜਾਵੇ! ਮਾਪਿਆਂ ਵਿਚ ਆਪਣੇ ਆਲੇ- ਦੁਆਲੇ ਅਤੇ ਪਰਿਵਾਰ ਵਿੱਚ ਇਕ ਪਰਿਵਾਰਿਕ ਸਾਂਝ ਹੋਣੀ ਚਾਹੀਦੀ ਹੈ ਜਿਸ ਤੋਂ ਬੱਚੇ ਨੂੰ ਭਾਈਚਾਰੇ, ਵਡਿਆ ਦਾ ਸਤਿਕਾਰ ਅਤੇ ਮਿੱਠਾ ਬੋਲਣ ਦੀ ਆਦਤ ਪਵੇ! ਸਦਾਚਰਣ ਹੀ ਮਨੁੱਖ ਵਿੱਚ ਦੈਵੀ ਗੁਣਾਂ ਦਾ ਵਿਕਾਸ ਕਰਦਾ ਹੈ ਅਤੇ ਮਨੁੱਖ ਨੂੰ ਪਸ਼ੂ- ਪ੍ਰਵਿਰਤੀ ਤੋਂ ਮੁਕਤ ਕਰਦਾ ਹੈ! ਇਹ ਗੱਲ ਤੇ ਮਾਪਿਆਂ ਉਤੇ ਰਹਿ ਗਈ ਪਰ ਇਕ ਅਧਿਆਪਕ ਦਾ ਵੀ ਮਾਪਿਆਂ ਜਿਨ੍ਹਾਂ ਹੀ ਫ਼ਰਜ ਬਣਦਾ ਹੈ ਉਹ ਆਪਣੇ ਵਿਦਿਆਰਥੀਆਂ ਵਿੱਚ ਇਹਨਾਂ ਗੁਣਾਂ ਨੂੰ ਲਿਆ ਸਕੇ।
ਮੰਨਿਆ ਕਿ ਬੱਚਾ ਸਕੂਲ ਪੜ੍ਹਨ ਲਈ ਆਉਂਦਾ ਹੈ ਅਤੇ ਉਸਦਾ ਕੰਮ ਵੀ ਆਹੀ ਹੈ ਪਰ ਸਭ ਤੋਂ ਜਰੂਰੀ ਹੈ ਇਕ ਚੰਗਾ ਇਨਸਾਨ ਬਣਨਾ ਇਹ ਤਾਹੀਂ ਸੰਭਵ ਹੈ ਜੇਕਰ ਅਸੀਂ ਆਪਣੇ ਜੀਵਨ ਨੂੰ ਸਦਾਚਰਣ ਅਨੁਸਾਰ ਢਾਲੀਏ! ਇਕ ਅਧਿਆਪਕ ਦੇ ਪੱਖੋਂ ਮੈਂ ਆਹੀਂ ਕੋਸ਼ਿਸ਼ ਕਰਦੀ ਆ ਕਿ ਵਿਦਿਆਰਥੀ ਲਈ ਸਭ ਤੋਂ ਵਧੇਰੇ ਆਹੀਂ ਗੱਲ ਮਹਤਪੂਰਣ ਹੁੰਦੀ ਹੈ ਕਿ ਉਹ ਵਡਿਆ ਦਾ ਆਦਰ ਸਤਿਕਾਰ ਕਰੇ, ਝੂਠ ਨਾ ਬੋਲੇ ਅਤੇ ਆਪਣੇ ਕੰਮ ਪ੍ਰਤੀ ਈਮਾਨਦਾਰ ਰਹੇ! ਹਫ਼ਤੇ ਵਿੱਚ ਸਾਨੂੰ ਵਿਦਆਰਥੀਆਂ ਨੂੰ ਇਸੇ ਵਿਸ਼ੇ ਤੇ ਗਿਆਨ ਦੇਣਾ ਚਾਹੀਦਾ ਹੈ ਤੇ ਇਹ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ ਬੱਚਿਆਂ ਨੂੰ ਅਜਿਹੇ ਮਹਾਪੁਰਖਾਂ ਦੀਆਂ ਉਦਾਹਰਨਾਂ ਦੇਣੀਆਂ ਚਾਹੀਦੀਆਂ ਹਨ ਜਿਹਨਾਂ ਨੇ ਮਿਹਨਤ ਅਤੇ ਸੰਘਰਸ਼ ਦੇ ਪੜਾਅ ਨੂੰ ਪਾਰ ਕਰਕੇ ਬੁਲੰਦੀਆਂ ਨੂੰ ਛੋਇਆ ਹੋਵੇ ! ਇਹ ਸਭ ਦਾ ਬਚਿਆਂ ਤੇ ਪ੍ਰਭਾਵ ਪੈਂਦਾ ਹੈ ਅਤੇ ਉਹ ਮਿਹਨਤ ਕਰਨ ਅਤੇ ਚੰਗੇ ਗੁਣਾਂ ਨੂੰ ਧਾਰਨ ਵੱਲ ਪੈਰ ਪੁੱਟਦਾ ਹੈ!
ਬਹੁਤੇ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਇਹ ਸਭ ਕਿਤਾਬੀ ਗੱਲਾਂ ਨੇ ਅੱਜਕਲ ਝੂਠ ਬਿਨਾਂ ਕੰਮ ਹੀ ਨਹੀਂ ਚਲਦਾ ਹਾਂ ਇਹ ਸੱਚ ਵੀ ਹੈ ਬਹੁਤ ਵਾਰੀ ਸਾਨੂੰ ਝੂਠ ਬੋਲਣਾ ਪੈਂਦਾ ਹੈ ਪਰ ਇਸਦਾ ਮਤਲੱਬ ਇਹ ਬਿਲਕੁਲ ਨਹੀਂ ਕਿ ਆਪਾ ਝੂਠ- ਤੂਫ਼ਾਨ ਹੀ ਬੋਲੀ ਜਾਈਏ ਵਿਸਵਾਸ਼ ਦਾ ਇਕ ਕਤਰਾ ਵੀ ਜੇਕਰ ਜਿੰਦਾ ਹੈ ਤੇ ਇੰਨਸਾਨੀਅਤ ਤਰੱਕੀ ਕਰ ਰਹੀ ਹੈ! ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਝੂਠ ਬੋਲਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਜੇਕਰ ਝੂੱਠ ਨਾ ਰਿਹਾ ਤੇ ਬਹੁਤ ਸਾਰੀਆਂ ਬੁਰਾਈਆਂ ਆਪਣੇ- ਆਪ ਹੀ ਖਤਮ ਹੋ ਜਾਂਦੀਆਂ ਜਿਵੇਂ ਕਿ ਅਸੀਂ ਈਮਾਨਦਾਰ ਹੋ ਜਾਨੇ ਆ, ਸੱਚੇ ਹੋ ਜਾਨੇ ਆ, ਗ਼ੁੱਸਾ ਨਹੀਂ ਕਰਦੇ, ਵਡਿਆ ਦੀ ਆਗਿਆ ਦਾ ਪਾਲਣ ਕਰਦੇ ਆ ਅਤੇ ਬਿਨਾਂ ਡਰ ਤੋਂ ਜਿੰਦਗੀ ਜਿਉਣੇ ਹਾਂ! ਸਾਨੂੰ ਇਸਦਾ ਤਿਆਗ ਕਰਨ ਲਈ ਇਕ ਦਿਨ ਇਹੋ ਜਿਹਾ ਕਢਣਾ ਚਾਹੀਦਾ ਹੈ ਜਿਸ ਦਿਨ ਅਸੀਂ ਬਿਲਕੁੱਲ ਝੂੱਠ ਨਾ ਬੋਲੀਏ ਐਸੇ ਤਰ੍ਹਾਂ ਦਿਨਾਂ ' ਚ ਵਾਧਾ ਕਰਦੇ ਰਹਿਣਾ ਚਾਹੀਦਾ ਹੈ!
ਅਖੀਰ ਵਿੱਚ ਮੈਂ ਆਹੀਂ ਕਹਿਣਾ ਚਾਹੁੰਦੀ ਹਾਂ ਕਿ ਬੱਚਿਆਂ ਤੇ ਪੜ੍ਹਈ ਦਾ ਬਹੁਤਾ ਪ੍ਰੇਸ਼ਰ ਨਹੀਂ ਪਾਉਣਾ ਚਾਹੀਦਾ ਉਨ੍ਹਾਂ ਨੂੰ ਸਦਾਚਰਣ ਦੇ ਗੁਣਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਇਹ ਕੰਮ ਮਾਪਿਆਂ ਅਤੇ ਅਧਿਆਪਕਾਂ ਦੇ ਰਾਹੀਂ ਹੀ ਸੰਭਵ ਹੈ! ਅੱਜ ਭਾਵੇਂ ਅਸੀਂ ਭਾਵੇਂ ਸਮੁੰਦਰ ਦੀ ਗਹਿਰਾਈ ਤੱਕ ਪਹੁੰਚ ਗਏ ਹਾਂ ਤੇ ਆਕਾਸ਼ ਦੀ ਉਚਾਈ ਨੂੰ ਛੋਹਣ ਵਿੱਚ ਕਾਮਯਾਬ ਹੋ ਗਏ ਹਾਂ ਪਰ ਜੇਕਰ ਆਉਣ ਵਾਲੀ ਪੀੜ੍ਹੀ ਨੂੰ ਸਦਾਚਰਣ ਅਤੇ ਨੈਤਿਕ ਸਿੱਖਿਆ ਤੋ ਵਾਂਝਾ ਰੱਖਿਆ ਗਿਆ ਤਾਂ ਬਿਰਧ ਆਸ਼ਰਮ ਅਤੇ ਅਨਾਥ ਆਸ਼ਰਮ ਦੇ ਕੋਹੜ ਤੋਂ ਨਹੀਂ ਬਚਾ ਸਕਾਂਗੇ! ਅੱਜ ਦੀ ਪੀੜ੍ਹੀ ਨੂੰ ਨਸ਼ਿਆ, ਭ੍ਰਿਸਟਾਚਾਰ ਅਤੇ ਹੋਰ ਕੁਕਰਮਾਂ ਤੋਂ ਬਚਾਉਣ ਲਈ ਸਹੀ ਸੇਧ ਦੇਣ ਦੀ ਅਤੇ ਸਦਾਚਰਣ ਦੇ ਗੁਣਾਂ ਨੂੰ ਅਧਾਰ ਬਣਾ ਕੇ ਓਹਨਾਂ ਦਾ ਬਹੁਪੱਖੀ ਵਿਕਾਸ ਕਰਨ ਦੀ ਲੋੜ ਹੈ!
ਅੰਤ ਵਿੱਚ ਜਿੱਥੇ ਜਲ ਹੁੰਦਾ ਹੈ ਉੱਥੇ ਠੰਡ ਹੁੰਦੀ ਹੈ, ਤਪਸ ਤੋ ਛੁਟਕਾਰਾ ਮਿਲਦਾ ਹੈ ਅਤੇ ਸਾਰੇ ਜੀਵ ਉੱਥੇ ਆ ਠਹਿਰਦੇ ਹਨ ਤਿਵੇਂ ਹੀ ਸਦਾਚਾਰੀ ਮਨੁੱਖ ਵਿੱਚ ਵੀ ਉਸੇ ਤਰ੍ਹ ਦੀ ਖਿੱਚ ਹੁੰਦੀ ਹੈ ਆਲੇ- ਦੁਆਲੇ ਦੇ ਲੋਕੀ ਉਸ ਵਲ ਰੁਖ ਕਰਦੇ ਹਨ ਜਦ ਐਸੇ ਪੁਰਖ ਸਾਡੇ ਸਮਾਜ ਵਿੱਚ ਵਧਣਗੇ ਅਸੀਂ ਆਪੇ ਵਧ ਦੇ ਜਾਵਾਂਗੇ!
ਜੇਕਰ ਲਿਖਿਆ ਚੰਗਾ ਲੱਗੇ ਤੇ ਕਮੈਂਟ ਅਤੇ ਫਾਲੋ ਕਰ ਦੇਣਾ! ਧੰਨਵਾਦ ਬਲੋਗ ਤੇ ਪਧਾਰਨ ਲਈ 🙏
ਬਹੁਤ ਵਧੀਆ ਲਿਖਿਆ ਜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖੇ ਜੀ ਮੇਰੀ ਏਹੀ ਅਰਦਾਸ ਹੈ ਜੀ ਵਾਹਿਗੁਰੂ ਜੀ ਅਗੇ ਜੀ ��
ReplyDelete🙏🙏 ਧੰਨਵਾਦ
ReplyDelete