ਸਤਿ ਸ਼੍ਰੀ ਅਕਾਲ 🙏
ਸੱਭਿਆਚਾਰ ਸਾਡੇ ਆਲੇ ਦੁਆਲੇ ਹੀ ਵਿਚਰਦਾ ਹੈ ਸਾਡੇ ਖਾਣ- ਪੀਣ, ਰਹਿਣ- ਸਹਿਣ, ਹੱਸਣ- ਖੇਡਣ, ਬੋਲ- ਵਰਤਾਰੇ, ਬਰਤ- ਬਰਤੇਵੇ ਦਾ ਢੰਗ ਹੀ ਸੱਭਿਆਚਾਰ ਹੈ! ਦੇਖਿਆ ਜਾਵੇ ਤੇ ਕਿਸੇ ਵੀ ਦੇਸ਼ ਦਾ ਸੱਭਿਆਚਾਰ ਚੰਗੀ ਸਿਹਤ ਤੋ ਬਿਨਾਂ ਵਿਕਾਸ ਨਹੀਂ ਕਰ ਸਕਦਾ ਅਤੇ ਨਾ ਹੀ ਕਿਸੇ ਦੇਸ਼ ਦੀ ਤਰੱਕੀ ਸੰਭਵ ਹੈ ਜਦੋਂ ਤੱਕ ਕਿ ਉਸਦੇ ਬਾਸ਼ਿੰਦੇ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਨਾ ਹੋਣ! ਚੰਗੀ ਸਿਹਤ ਹੀ ਪੰਜਾਬੀਆਂ ਦੀ ਬੇਸ਼ੱਕ ਮੂਲ- ਪਛਾਣ ਹੈ ਦੁਨੀਆਂ ਕਿਉਂਕਿ ਪੰਜਾਬੀ ਸੱਭਿਆਚਾਰ ਦੇ ਪੈਰ- ਪੈਰ ਤੇ ਕੋਈ ਵੀ ਕੰਮ ਕਰਨਾ ਹੋਵੇ ਜਾਂ ਕੋਈ ਰਸਮੋ- ਰਿਵਾਜ, ਖੇਡ ਜਾਂ ਵਿਆਹ ਦੀਆਂ ਰਸਮਾਂ ਇਹ ਸਭ ਸਿਹਤ ਤੋ ਬਿਨਾਂ ਨਹੀਂ ਹੋ ਸਕਦ ਭਾਵੇਂ ਦੇਸ਼ ਨੇ ਬਹੁਤ ਤਰੱਕੀ ਕਰ ਲਈ ਹੈ ਸੁੱਖ- ਸਹੁਲੱਤਾਂ ਦੇ ਸਾਰੇ ਸਾਧਨ ਜੁੱਟਾ ਲਏ ਹਨ ਪਰ ਜੇਕਰ ਇਹਨਾਂ ਨੂੰ ਮਾਨਣ ਤੋ ਪਹਿਲਾਂ ਹੀ ਅਸੀਂ ਆਪਣੇ ਸਰੀਰ ਨੂੰ ਨਕਾਰਾ ਕਰ ਲਿਆ ਤਾਂ ਅਜਿਹੀ ਤਰੱਕੀ ਸਾਡੇ ਕਿਸ ਕੰਮ ਦੀ! ਭਾਵੇਂ ਅਸੀਂ ਰਾਇਫਲਾਂ ਅਤੇ ਤੋਪਾਂ ਦੇ ਭੰਡਾਰ ਭਰ ਲਏ ਹਨ ਪਰ ਜੇਕਰ ਚਲਾਉਣ ਵਾਲਿਆਂ ਦੇ ਹੱਥ ਥਰ- ਥਰ ਕੰਬਣ ਤੇ ਸਰੀਰ ਕਮਜ਼ੋਰ ਹੋਣ ਤੇ ਇਹਨਾਂ ਦਾ ਕਿ ਭਾਅ!
ਚੰਗੀ ਸਿਹਤ ਦਾ ਹੋਣਾ ਰੱਬੀ ਨਿਯਮਤ ਤੋ ਘਟ ਨਹੀਂ ਹੈ ਚੰਗੀ ਸਿਹਤ ਵਾਲਾ ਸਮਾਜ ਹੀ ਵਧੀਆਂ ਸੱਭਿਆਚਾਰ ਦਾ ਉਦਹਾਰਨ ਪ੍ਰਸਤੁਤ ਕਰ ਸਕਦਾ ਹੈ! ਸਾਡੇ ਗੁਰੂ ਸਹਿਬਾਨਾਂ ਨੇ ਵੀ ਸਾਨੂੰ ਸਰੀਰਕ ਤੌਰ ' ਤੇ ਤੰਦਰੁਸਤ ਰਹਿਣ ਦੀ ਪ੍ਰੇਰਨਾ ਦਿੱਤੀ ਹੈ! ਕਿਰਤ ਕਰਨਾ ਵੀ ਐਸੇ ਗੱਲ ਦੀ ਹਾਮੀ ਭਰਦਾ ਹੈ ਕਿਰਤੀ ਮਨੁੱਖ ਦਸਾਂ ਨਹੁਆਂ ਦੀ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਹੈ ਅਤੇ ਕਿਰਤ ਵਿੱਚ ਖੁੱਭਿਆ ਹੋਇਆ ਹੋਰ ਫ਼ਾਲਤੂ ਦੇ ਵਿਸ਼ੇ- ਵਿਕਾਰਾਂ ਤੋਂ ਦੂਰ ਰਹਿੰਦਾ ਹੈ ਉਸ ਦਾ ਮਨ ਕੰਮ ਵਿਚ ਜੁੜਿਆ ਰਹਿੰਦਾ ਹੈ ਤੇ ਸਰੀਰ ਦੀ ਸਮਰੱਥਾ ਮੁਤਾਬਿਕ ਕੰਮ ਕਰਦੇ ਹੋਏ ਹੱਡ- ਪੈਰ ਚਲਦੇ ਰਹਿੰਦੇ ਹਨ ਅਤੇ ਸ਼ਰੀਰ ਤੰਦਰੁਸਤ ਰਹਿੰਦਾ ਹੈ! ਅਸੀਂ ਪੁਰਾਣੇ ਸਮੇਂ ਤੋਂ ਹੀ ਸਿਹਤ ਨੂੰ ਸਭ ਤੋਂ ਪਹਿਲਾਂ ਰੱਖਦੇ ਆ ਚੰਗੀ ਸਿਹਤ ਦਾ ਹੋਣਾ ਕਹਾਵਤਾਂ ਦੇ ਹਵਾਲੇ ਨਾਲ ਵੀ ਮਿਲਦਾ ਹੈ:- " ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ"
ਸਾਡੇ ਸੱਭਿਆਚਾਰ ਵਿੱਚ ਚੰਗੀ ਸਿਹਤ ਦਾ ਰਾਜ ਘਰ ਦਾ ਦਾਣਾ- ਪਾਣੀ, ਦੁੱਧ- ਦਹੀਂ ਅਤੇ ਦਾਲਾਂ- ਸਬਜੀਆਂ ਸਨ ਜੋ ਅੱਜ ਦੇ ਸਮੇਂ ਵਿੱਚ ਨਹੀਂ ਮਿਲਦੀਆਂ ਹਨ ਕਿਉਂਕਿ ਲੋਕੀ ਅਰਾਮ ਪਸੰਦ ਹੋ ਗਏ ਹਨ ਅਤੇ ਕਿਰਤ ਕਰਨੀ ਛੱਡ ਰਹੇ ਹਨ ਸਿੱਟੇ ਵਜੋਂ ਅਸੀਂ ਆਪਣੇ ਹੱਥੀਂ ਫਲ- ਸਬਜੀਆਂ ਉਗਾਉਣੀਆਂ ਛੱਡ ਦਿੱਤੀਆਂ ਹਨ ਅਤੇ ਸਾਨੂੰ ਜਹਿਰਾਂ ਨਾਲ ਲਬਰੇਜ ਸਬਜੀਆਂ ਅਤੇ ਫਲ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ! ਦੁੱਧ ਜਹਿਰੀਲਾ ਹੋ ਰਿਹਾ ਹੈ ! ਫੱਲ, ਸਬਜੀਆਂ ਅਤੇ ਦੁੱਧ ਦੀ ਮੰਗ ਵਧ ਰਹੀ ਹੈ ਤੇ ਉਤਪਾਦਨ ਘਟ ਹੋ ਰਿਹਾ ਹੈ ਇਹਨੀ ਵਡੀ ਲੋੜ ਨੂੰ ਪੂਰਾ ਕਰਨ ਲਈ ਜਹਿਰੀਲੀਆਂ ਕੀਟ- ਨਾਸ਼ਕ ਦਵਾਈਆਂ ਦਾ ਸਹਾਰਾ ਹੀ ਰਹਿ ਗਿਆ ਹੈ! ਇਹਨਾਂ ਸਭ ਕਰਕੇ ਜਿਨ੍ਹਾਂ ਦੀ ਸਿਹਤ ਦੀਆਂ ਗੱਲਾਂ ਦੂਰ- ਦੂਰ ਤਕ ਹੁੰਦੀਆ ਸਨ ਓਹ ਪਹਿਲਾਂ ਵਰਗੀ ਨਹੀਂ ਰਹੀ ਸਾਡਾ ਖਾਣ- ਪੀਣ ਪੁਰੀ ਤਰ੍ਹਾਂ ਬਦਲ ਚੁੱਕਾ ਹੈ ਤੇ ਬਿਮਾਰੀਆਂ ਨੇ ਸਾਨੂੰ ਘੇਰ ਲਿਆ ਹੈ ਹੁਣ ਹਰ ਦੂਜਾ- ਤੀਜਾ ਵਿਅਕਤੀ ਬੀ. ਪੀ, ਕੈਂਸਰ, ਸੂਗਰ ਵਰਗੀਅਾਂ ਬਿਮਾਰੀਆਂ ਨਾਲ਼ ਜੂਝ ਰਿਹਾ ਹੈ ਇਸ ਦਾ ਬਹੁਤ ਵਡਾ ਕਾਰਨ ਸਾਡੇ ਸੱਭਿਆਚਾਰ ਉਤੇ ਪੱਛਮੀ ਸੱਭਿਅਤਾ ਦਾ ਪ੍ਰਭਾਵ ਪੈਣਾ ਹੈ ਸਾਡੀ ਖੁਰਾਕ ਜਿਸ ਵਿੱਚ ਦੁੱਧ, ਘਿਓ, ਪਨੀਰ, ਦਾਲਾਂ, ਹਾਰੀਆਂ ਸਬਜੀਆਂ, ਫੱਲ- ਫਰੂਟ ਅਤੇ ਰੋਟੀ- ਚੋਲ ਹੁੰਦੇ ਸਨ ਹੁਣ ਉਨ੍ਹਾਂ ਦੀ ਥਾਂ ਫਾਸਟ- ਫੂਡ ਲਿੰਦੇ ਜਾ ਰਹੇ ਹਨ ਜਿਸ ਨਾਲ ਸਿਹਤ ਨੂੰ ਨੁਕਸਾਨ ਤੇ ਹੁੰਦਾ ਹੀ ਹੈ ਕੰਮ ਕਰਨ ਦੀ ਆਦਤ ਵੀ ਛੁੱਟ ਦੀ ਜਾਰੀ ਹੈ!
ਜੁਆਨਾਂ ਵਿੱਚ ਵੀ ਪਹਿਲਾ ਵਰਗਾਂ ਜੋਸ਼ ਨਹੀਂ ਰਿਹਾ ਉਹ ਨਸ਼ਿਆਂ ਚ ਪੈਕੇ ਅਪਣਾ ਆਪ ਗੁਆਈ ਬੈਠੇ ਹਨ ਤੇ ਕੋਈ ਸੋਜੀ ਨਹੀਂ ਰੱਖਦੇ! ਖੇਡਾਂ ਵੀ ਬਦਲ ਚੁੱਕੀਆਂ ਹਾਂ ਜਿਥੇ ਸਾਡੀ ਜੁਆਨੀ ਕੱਬਡੀ, ਕੁਸ਼ਤੀ ਦੇ ਅਖਾੜਿਆਂ ਦੀ ਸਿੰਗਾਰ ਹੋਇਆ ਕਰਦੀ ਸੀ ਅੱਜ ਕਲ ਵੀਡਿਓ ਗੇਮਸ, ਮੋਬਾਈਲ ਅਤੇ ਕੰਪਿਊਟਰ ਦਾ ਹਿੱਸਾ ਬਣ ਕੇ ਰਹਿ ਗਈ ਹੈ! ਤਕਨਾਲੌਜੀ ਦਾ ਪ੍ਰਯੋਗ ਐਨਾ ਵਧ ਗਿਆ ਹੈ ਕਿ ਫ਼ੋਟੋ ਖਿੱਚਣ ਲਈ ਵੀ ਸਾਥੀ ਦੀ ਲੋੜ ਨਹੀਂ ਰਹਿ ਗਈ ! ਸੈਲਫਿਆਂ ਖਿੱਚਦਾ ਬੰਦਾ ਇਕੱਲੇ ਦੀ ਨਿਸ਼ਾਨੀ ਹੈ!
ਅੰਤ ਵਿੱਚ ਮੈਂ ਕਹਿਣਾ ਚਾਹੁੰਦੀ ਹਾਂ ਜੇ ਆਪਣੇ ਸੱਭਿਆਚਾਰ ਦੇ ਵਿਕਾਸ ਵਿੱਚ ਵਾਧਾ ਲਿਆਉਣਾ ਹੈ ਤੇ ਪਹਿਲਾਂ ਚੰਗੀ ਸਿਹਤ ਅਤੇ ਮਾਨਸਿਕ ਤੌਰ ਤੇ ਖੁਲਾਪਣ ਲਿਆਉਣਾ ਜਰੂਰੀ ਹੈ ! ਸਾਨੂੰ ਆਪਣੇ ਹੱਥੀਂ ਕਿਰਤ ਕਰਨੀ ਚਾਹੀਦੀ ਹੈ ਫਾਸਟ ਫੂਡ ਦੀ ਆਦਤ ਨੂੰ ਛੱਡਣਾ ਚਾਹੀਦਾ ਹੈ! ਬੱਚਿਆਂ ਨੂੰ ਸਦਾਚਰਣ ਦੀ ਸਿੱਖਿਆ ਦੇਣੀ ਚਾਹੀਦੀ ਹੈ! ਸਾਡਾ ਸੱਭਿਆਚਾਰ ਹੀ ਸਾਡਾ ਵਡਮੁੱਲਾ ਖਜਾਨਾਂ ਹੈ ਅਤੇ ਸਿਹਤ ਇਸਦੀ ਚਾਬੀ ਹੈ! ਚੰਗੀ ਸਿਹਤ ਨਾਲ ਹੀ ਚੰਗੀ ਸੋਚ ਆਉਂਦੀ ਹੈ ਅਤੇ ਚੰਗੀ ਸੋਚ ਨਾਲ ਹੀ ਸਭਿਆਚਰ ਰਫ਼ਤਾਰ ਫੜ ਸਕੇਗਾ!
ਧੰਨਵਾਦ
V nyc ji
ReplyDeletevry nice g
ReplyDelete🙏
ReplyDelete